ਮਹਾਰਿਸ਼ੀ ਵਾਲਮੀਕੀ ਦੀਆਂ ਸਿਖਿਆਵਾਂ ਤੇ ਚਲਣ ਦੀ ਲੋੜ : ਮੇਅਰ ਕੁਲਵੰਤ ਸਿੰਘ

ਮਹਾਰਿਸ਼ੀ ਵਾਲਮੀਕੀ ਦੀਆਂ ਸਿਖਿਆਵਾਂ ਤੇ ਚਲਣ ਦੀ ਲੋੜ : ਮੇਅਰ ਕੁਲਵੰਤ ਸਿੰਘ
ਪਿੰਡ ਮਟੌਰ ਵਿੱਚ ਧਰਮਸ਼ਾਲਾ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 5 ਅਕਤੂਬਰ (ਸ.ਬ) ਮਹਾਰਿਸ਼ੀ ਵਾਲਮੀਕੀ ਦਾ ਜੀਵਨ ਇੱਕ ਮਿਸਾਲ ਹੈ ਕਿ ਕੋਈ ਵਿਅਕਤੀ ਕਿਵੇਂ ਬੁਰਾਈ ਦਾ ਰਾਹ ਛੱਡ ਕੇ ਨੇਕੀ ਦੀ ਰਾਹ ਤੇ ਚਲ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਹਾਰਿਸ਼ੀ ਵਾਲਮੀਕੀ ਦੀਆਂ ਸਿੱਖਿਆਵਾਂ ਤੇ ਚਲਣਾ ਚਾਹੀਦਾ ਹੈ| ਇਹ ਗੱਲ ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ ਨੇ ਅੱਜ ਸਥਾਨਕ ਪਿੰਡ ਮਟੌਰ ਵਿਚ ਮਹਾਰਿਸ਼ੀ ਵਾਲਮੀਕੀ ਜੈਯੰਤੀ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ| ਉਹਨਾਂ ਇਸ ਮੌਕੇ ਪਿੰਡ ਵਿਚ ਬਣਾਈ ਗਈ ਧਰਮਸ਼ਾਲਾ ਦਾ ਰਸਮੀ ਉਦਘਾਟਨ ਵੀ ਕੀਤਾ|
ਉਹਨਾਂ ਕਿਹਾ ਕਿ ਇਸ ਧਰਮਸ਼ਾਲਾ ਦੀ ਉਸਾਰੀ ਤੇ 27 ਲੱਖ ਰੁਪਏ ਖਰਚ ਹੋਏ ਹਨ ਅਤੇ ਨਗਰ ਨਿਗਮ ਵੱਲੋਂ ਪਿੰਡ ਮਟੌਰ ਵਿੱਚ ਹੋਣ ਵਾਲੇ ਹੋਰ ਕੰਮ ਵੀ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ| ਉਹਨਾਂ ਇਸ ਮੌਕੇ 40 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਪਾਰਕਿੰਗ ਦੀ ਵੀ ਰਸਮੀ ਸ਼ੁਰੂਆਤ ਕੀਤੀ|
ਇਸ ਤੋਂ ਪਹਿਲਾਂ ਪਿੰਡ ਦੇ ਕੌਂਸਲਰਾਂ ਸ. ਹਰਪਾਲ ਸਿੰਘ ਚੰਨਾ ਅਤੇ ਬੀਬੀ ਕਰਮਜੀਤ ਕੌਰ ਨੇ ਮੇਅਰ ਸ. ਕੁਲਵੰਤ ਸਿੰਘ ਬੇਦੀ ਦਾ ਇੱਥੇ ਪਹੁੰਚਣ ਤੇ ਸੁਆਗਤ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਜਸਪਾਲ ਸਿੰਘ, ਪਿੰਡ ਦੀ ਵਾਲਮੀਕੀ ਸਭਾ ਦੇ ਮੈਂਬਰ ਰਾਮ ਸਿੰਘ, ਕੈਪਟਨ ਸਿੰਘ, ਸੁਦਾਗਰ ਸਿੰਘ, ਸੁੱਚਾ ਸਿੰਘ ਗੌਗੀ, ਜਗਦੀਸ਼ ਸਿੰਘ, ਗਗਨਦੀਪ ਸਿੰਘ, ਅਜਮੇਰ ਸਿੰਘ, ਸਰਪੰਚ ਅਮਰੀਕ ਸਿੰਘ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *