ਮਹਿਲਾ ਆਗੂਆਂ ਵੱਲੋਂ ਘਰ-ਘਰ ਜਾ ਕੇ ਕੈਪਟਨ ਸਿੱਧੂ ਦਾ ਚੋਣ ਪ੍ਰਚਾਰ ਕਰਨ ਦਾ ਫੈਸਲਾ

ਐਸ.ਏ.ਐਸ.ਨਗਰ, 10 ਜਨਵਰੀ (ਸ.ਬ.) ਮਹਿਲਾ ਕਮਿਸ਼ਨ ਪੰਜਾਬ ਦੀ  ਚੇਅਰਪਰਸਨ ਪਰਮਜੀਤ ਕੌਰ ਲਾਂਡਰਾ ਦੀ ਅਗਵਾਈ ਵਿੱਚ ਐਮ ਸੀ ਰਜਨੀ ਗੋਇਲ ਦੇ ਘਰ ਇੱਕ ਮੀਟਿੰਗ ਹੋਈ, ਜਿਸ ਵਿੱਚ ਮੁਹਾਲੀ ਨਗਰ ਨਿਗਮ ਦੀਆਂ ਅਕਾਲੀ-ਭਾਜਪਾ ਨਾਲ ਸੰਬੰਧਿਤ ਮਹਿਲਾ ਕੌਂਸਲਰ ਸ਼ਾਮਲ ਹੋਈਆਂ| ਇਸ ਮੌਕੇ ਮੌਜੂਦ ਆਗੂਆਂ ਵੱਲੋਂ ਫੈਸਲਾ ਕੀਤਾ ਗਿਆ ਕਿ ਮੁਹਾਲੀ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਕੈਪਟਨ ਸਿੱਧੂ ਦੀ ਜਿੱਤ ਲਈ ਉਹਨਾਂ ਵੱਲੋਂ ਘਰ-ਘਰ ਜਾ ਪ੍ਰਚਾਰ ਕੀਤਾ ਜਾਵੇਗਾ ਅਤੇ ਕੈਪਟਨ ਸਿੱਧੂ ਦੀ ਜਿੱਤ ਯਕੀਨੀ ਬਣਾਈ ਜਾਵੇਗੀ| ਇਸ ਮੌਕੇ ਐਮ ਸੀ ਪ੍ਰਕਾਸ਼ਵਤੀ, ਗੁਰਮੀਤ ਕੌਰ, ਕਰਮਜੀਤ ਕੌਰ, ਜਸਪ੍ਰੀਤ ਕੌਰ, ਉਪਿੰਦਰ ਕੌਰ, ਰਮਨਪ੍ਰੀਤ ਕੌਰ, ਜਸਬੀਰ ਕੌਰ, ਕਮਲਜੀਤ ਕੌਰ, ਰਜਿੰਦਰ ਕੌਰ, ਬੀਬੀ ਬਲਜਿੰਦਰ ਕੌਰ ਪ੍ਰਧਾਨ ਜਿਲ੍ਹਾ ਇਸਤਰੀ ਅਕਾਲੀ ਦਲ ਦਿਹਾਤੀ ਅਤੇ ਅਕਾਲੀ-ਭਾਜਪਾ ਉਮੀਦਵਾਰ ਟੀ.ਪੀ ਸਿੱਧੂ ਦੀ ਪਤਨੀ ਮਨਜੀਤ ਸਿੱਧੂ ਵੀ ਮੌਜੂਦ ਸਨ|

Leave a Reply

Your email address will not be published. Required fields are marked *