ਮਹਿਲਾ ਆਤਮ ਰੱਖਿਆ ਜਾਗਰੂਕਤਾ ਕੈਂਪ 4 ਜੂਨ ਤੋਂ

ਐਸ ਏ ਐਸ ਨਗਰ, 1 ਜੂਨ (ਸ.ਬ.) ਮਹਿਲਾਵਾਂ ਅਤੇ ਲੜਕੀਆਂ ਨੂੰ ਆਤਮ ਰੱਖਿਆ ਤੇ ਫਿਟਨੈਸ ਬਾਰੇ ਜਾਗਰੂਕ ਕਰਨ ਵਾਸਤੇ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਵਲੋਂ ਇਕ ਮਹਿਲਾ ਆਤਮ ਰੱਖਿਆ ਜਾਗਰੂਕਤਾ ਸਮਰ ਕੈਂਪ ਗੁਰੂ ਨਾਨਕ ਵੀ.ਬੀ.ਟੀ. ਪੋਲੀਟੈਕਨਿਕ, ਸੀ.-4, ਫੇਸ 1, ਮੁਹਾਲੀ ਵਿਖੇ 4 ਜੂਨ ਤੋਂ 14 ਜੂਨ ਤੱਕ ਸਵੇਰੇ 8 ਤੋਂ 9 ਵਜੇ ਤੱਕ ਲਗਾਇਆ ਜਾ ਰਿਹਾ ਹੈ| ਇਸ ਕੈਂਪ ਵਿਚ 5 ਤੋਂ 15 ਸਾਲ ਦੇ ਪੁਰਸ਼ ਬੱਚੇ ਵੀ ਭਾਗ ਲੈ ਸਕਦੇ ਹਨ| ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ-ਤਕਨੀਕੀ ਡਾਇਰੈਕਟਰ, ਇੰਜੀ. ਸਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਇਹ ਕੈਂਪ ਪੋਲੀਟੈਕਨਿਕ ਦੇ ਹਾਲ ਵਿਚ ਤਾਇਕਵਾਂਡੋ ਮੈਟ ਤੇ ਲਗਾਇਆ ਜਾਵੇਗਾ| ਇਸ ਕੈਂਪ ਵਿਚ ਲੜਕੀਆਂ ਨੂੰ ਫਿਟਨੈਸ ਦੇ ਨਾਲ -2 ਆਤਮ ਰੱਖਿਆ ਦੇ ਗੁਰ ਸਿਖਾਏ ਜਾਣਗੇ| ਇਸ ਵਰਕਸ਼ਾਪ ਵਿਚ ਟਰੇਨੰਨਗ ਫਰੀ ਹੋਵੇਗੀ ਪਰ ਜਿੰਮੇਵਾਰੀ ਨਾਲ ਭਾਗ ਲ਼ੈਣ ਵਾਸਤੇ ਅਡਮਿਸ਼ਨ ਫੋਰਮ ਭਰਕੇ ਰਜਿਸਟਰੇਸ਼ਨ ਕਰਵਾਣੀ   ਹੋਵੇਗੀ|

Leave a Reply

Your email address will not be published. Required fields are marked *