ਮਹਿਲਾ ਕਾਂਗਰਸ ਦੀ ਮੀਟਿੰਗ ਆਯੋਜਿਤ

ਖਰੜ, 27 ਅਗਸਤ (ਸ਼ਮਿੰਦਰ ਸਿੰਘ) ਮਹਿਲਾ ਕਾਂਗਰਸ ਦੀ ਇਕ ਮੀਟਿੰਗ ਨਵਾਂ ਸ਼ਹਿਰ ਬਡਾਲਾ ਖਰੜ ਵਿਖੇ ਸਵਰਨਜੀਤ ਕੌਰ  ਡਾਇਰੈਕਟਰ ਬੈਕ ਫਿੰਕੋ ਦੀ ਅਗਵਾਈ ਵਿਚ ਹੋਈ| ਇਸ ਮੌਕੇ ਪੱਛੜੀਆਂ ਸ਼੍ਰੇਣੀਆਂ ਅਤੇ ਐਸ ਸੀ ਵਰਗ ਦੀਆਂ ਔਰਤਾਂ ਨੂੰ  ਪੰਜਾਬ ਸਰਕਾਰ ਤੋਂ ਮਿਲਣ ਵਾਲੇ ਸਸਤੇ ਲੋਨ ਬਾਰੇ ਜਾਣੂ ਕਰਵਾਇਆ ਗਿਆ ਤਾਂ ਜੋ ਲੜਕੇ ਤੇ ਲੜਕੀਆਂ, ਔਰਤਾਂ ਪੰਜਾਬ ਸਰਕਾਰ ਦੇ ਇਸ ਕਰਜੇ ਦਾ ਵੱਧ  ਤੋਂ ਵੱਧ ਲਾਭ ਉਠਾ ਸਕਣ| 
ਇਸ ਮੌਕੇ ਸਵਰਨਜੀਤ ਕੌਰ ਨੇ ਕਿਹਾ ਕਿ ਬੈਕ ਫਿੰਕੋ ਲੜਕੀਆਂ ਨੂੰ ਬੁਟੀਕ, ਬਿਊਟੀ ਪਾਰਲਰ ਅਤੇ ਲੜਕਿਆਂ ਲਈ ਮੋਟਰ ਮਕੈਨਿਕ, ਡੇਅਰੀ ਫਾਰਮਿੰਗ ਸਮੇਤ ਅਜਿਹੇ 100 ਤੋਂ ਵਧ ਕੰਮਾਂ ਲਈ ਲੋਨ ਦੇ ਰਹੀ ਹੈ ਤਾਂ ਕਿ ਨੌਜਵਾਨ ਬੱਚੇ ਆਪਣਾ ਭਵਿੱਖ ਵਧੀਆ ਬਣਾ ਸਕਣ| ਇਸ ਮੌਕੇ ਬਲਵਿੰਦਰ ਕੌਰ, ਕਰਮਜੀਤ ਕੌਰ ਅਤੇ ਹੋਰ ਮਹਿਲਾਵਾਂ ਹਾਜਰ ਸਨ|

Leave a Reply

Your email address will not be published. Required fields are marked *