ਮਹਿਲਾ ਕਾਂਗਰਸ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ

ਮੁਹਾਲੀ : ਮਹਿਲਾ ਕਾਂਗਰਸ ਵੱਲੋਂ ਤੀਆਂ ਦਾ ਤਿਉਹਾਰ ਹੋਟਲ ਟਾਉਨ ਪ੍ਰਾਇਡ ਮੁਹਾਲੀ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੀ ਮੀਤ ਪ੍ਰਧਾਨ ਸ੍ਰੀਮਤੀ ਸਤਪਾਲ ਕੌਰ ਤੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਮੁਹਾਲੀ  ਦੀਆਂ ਮਹਿਲਾਵਾਂ ਵੱਲੋਂ ਵੱਧ ਚੜ੍ਹ ਦੇ ਹਿੱਸਾ ਲਿਆ ਗਿਆ ਤੇ ਮਹਿੰਦੀ ਅਤੇ ਬੋਲੀਆਂ ਦੇ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਤੂਰ ਨੇ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਦੇ ਹਨ ਤੇ ਆਪਣੇ ਸੱਭਿਆਚਾਰ ਪ੍ਰਤੀ ਸੁਹਿਰਦ ਰੱਖਦੇ ਹਨ | ਇਸ ਮੌਕੇ ਮਹਿਲਾਵਾਂ ਵੱਲੋਂ ਗਿੱਧਾ ਵੀ ਪਾਇਆ ਗਿਆ ਤੇ ਖੀਰ ਅਤੇ ਪੂੜੇ ਵੀ ਵੰਡੇ ਗਏ | ਇਸ ਤਿਉਹਾਰ ਮੌਕੇ ਹੋਰਨਾ ਤੋਂ ਇਲਾਵਾ ਦਵਿੰਦਰ ਕੌਰ, ਪਰਮਿੰਦਰ ਕੌਰ, ਰੁਪਿੰਦਰ ਕੌਰ, ਨਰਿੰਦਰ ਕੌਰ, ਰਣਜੀਤ ਕੌਰ, ਜਸਬੀਰ ਕੌਰ, ਪੁਸ਼ਪਾ, ਗੁਰਮੀਤ ਕੌਰ, ਡਾ. ਮੀਨੂ, ਰੂਬੀ, ਪਿੰਕੀ, ਬਲਜੀਤ, ਬਬਲੀ, ਸ਼ਰਨਜੀਤ, ਰੀਨੂ ਰਾਏ ਵੀ ਉਪਸਥਿਤ ਸਨ |

Leave a Reply

Your email address will not be published. Required fields are marked *