ਮਹਿਲਾ ਕੈਦੀਆਂ ਲਈ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਵੱਖ – ਵੱਖ ਤਰ੍ਹਾਂ ਦੇ ਮਾਮਲਿਆਂ ਵਿੱਚ ਜੇਲ੍ਹ ਭੁਗਤ ਰਹੀਆਂ ਵਿਚਾਰਾਧੀਨ ਮਹਿਲਾ ਕੈਦੀਆਂ ਨੂੰ ਰਾਹਤ ਦੇਣ ਲਈ ਇੱਕ ਜਰੂਰੀ ਪਹਿਲ ਕੀਤੀ ਹੈ| ਮੰਤਰਾਲੇ ਦਾ ਪ੍ਰਸਤਾਵ ਹੈ ਕਿ ਸੀਆਰਪੀਸੀ ਦੀ ਧਾਰਾ 436 – ਏ ਵਿੱਚ ਸੰਸ਼ੋਧਨ ਕਰਕੇ ਉਨ੍ਹਾਂ ਮਹਿਲਾ ਕੈਦੀਆਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਜਾਵੇ, ਜੋ ਆਪਣੇ-ਆਪਣੇ ਮਾਮਲਿਆਂ ਵਿੱਚ ਵੱਧ ਤੋਂ ਵੱਧ ਸੰਭਾਵਿਤ ਸਜਾ ਦੀ ਇੱਕ ਤਿਹਾਈ ਤੋਂ ਜ਼ਿਆਦਾ ਸਮਾਂ ਜੇਲ੍ਹ ਵਿੱਚ ਗੁਜਾਰ ਚੁੱਕੀਆਂ ਸਨ| ਮੰਤਰਾਲੇ ਨੇ ਉਨ੍ਹਾਂ ਮਹਿਲਾ ਕੈਦੀਆਂ ਦੇ ਮਾਮਲੇ ਵਿੱਚ ਵੀ ਵਿਚਾਰ ਦੀ ਜ਼ਰੂਰਤ ਦੱਸੀ ਹੈ ਜੋ ਜ਼ਮਾਨਤ ਮਿਲ ਜਾਣ ਤੋਂ ਬਾਅਦ ਵੀ ਰਿਹਾ ਨਹੀਂ ਹੋ ਪਾਉਂਦੀਆਂ ਹਨ ਕਿਉਂਕਿ ਉਨ੍ਹਾਂ ਦੇ ਲਈ ਜ਼ਮਾਨਤ ਰਕਮ ਦਾ ਇੰਤਜਾਮ ਨਹੀਂ ਹੋ ਪਾਉਂਦਾ| ਪ੍ਰਸਤਾਵ ਇਹ ਹੈ ਕਿ ਅਜਿਹੀਆਂ ਔਰਤਾਂ ਦੀ ਰਿਹਾਈ ਲਈ ਵੱਧ ਤੋਂ ਵੱਧ ਮਿਆਦ ਤੈਅ ਕਰ ਦਿੱਤੀ ਜਾਵੇ, ਜਿਸਦੇ ਪੂਰੀ ਹੁੰਦੇ ਹੀ ਇਨ੍ਹਾਂ ਨੂੰ ਛੱਡ ਦਿੱਤਾ ਜਾਵੇ| ਦਰਅਸਲ, ਕੈਦੀਆਂ ਨੂੰ ਦੇਖਣ ਦਾ ਹਰ ਦੇਸ਼ ਵਿੱਚ ਸਰਕਾਰ ਅਤੇ ਸਰਕਾਰੀ ਤੰਤਰ ਦਾ ਇੱਕ ਖਾਸ ਨਜਰੀਆ ਬਣ ਜਾਂਦਾ ਹੈ| ਆਪਣੇ ਦੇਸ਼ ਵਿੱਚ ਵੀ ਉਨ੍ਹਾਂ ਨੂੰ ਕਾਨੂੰਨ ਤੋੜਨ ਵਾਲੇ ਅਜਿਹੇ ਵਿਅਕਤੀਆਂ ਦਾ ਸਮੂਹ ਸਮਝਿਆ ਜਾਂਦਾ ਹੈ, ਜੋ ਸਮਾਜ ਲਈ ਖਤਰਨਾਕ ਹਨ ਅਤੇ ਜਿਨ੍ਹਾਂ ਦੇ ਨਾਲ ਕਿਸੇ ਤਰ੍ਹਾਂ ਦੀ ਰਿਆਇਤ ਨਹੀਂ ਕੀਤੀ ਜਾਣੀ ਚਾਹੀਦੀ ਹੈ|
ਇਹ ਗੱਲ ਇੱਕ ਹੱਦ ਤੱਕ ਠੀਕ ਵੀ ਹੈ ਕਿਉਂਕਿ ਉਹ ਕੋਈ ਕਾਨੂੰਨ ਤੋੜਨ ਦੇ ਇਲਜ਼ਾਮ ਵਿੱਚ ਹੀ ਜੇਲ੍ਹ ਪਹੁੰਚੇ ਹੁੰਦੇ ਹਨ| ਪਰੰਤੂ ਇਸਦੇ ਪਿੱਛੇ ਸਭ ਦੇ ਵੱਖ – ਵੱਖ ਹਾਲਾਤ ਵੀ ਹੁੰਦੇ ਹਨ| ਇਸ ਹਾਲਾਤ ਦੀ ਤੈਅ ਸਮਝ ਹੀ ਇਹ ਸੱਪਸ਼ਟ ਕਰ ਸਕਦੀ ਹੈ ਕਿ ਉਨ੍ਹਾਂ ਵਿਚੋਂ ਕੌਣ ਅਸਲ ਵਿੱਚ ਸਮਾਜ ਲਈ ਕਿੰਨਾ ਖਤਰਨਾਕ ਹੈ| ਇਸਦੀ ਠੀਕ ਜਾਂਚ ਅਦਾਲਤ ਵਿੱਚ ਉਨ੍ਹਾਂ ਮਾਮਲਿਆਂ ਦੀ ਸੁਣਵਾਈ ਦੇ ਦੌਰਾਨ ਹੀ ਹੋ ਸਕਦੀ ਹੈ|
ਪਰੰਤੂ ਮੁਸ਼ਕਿਲ ਇਹ ਹੈ ਕਿ ਮੁਕੱਦਮਿਆਂ ਦੇ ਬੋਝ ਨਾਲ ਲੱਦੀਆਂ ਅਦਾਲਤਾਂ ਵਿੱਚ ਕਈ ਸਾਰੇ ਮੁਕੱਦਮਿਆਂ ਦੇ ਪੇਸ਼ ਹੋਣ ਦਾ ਨੰਬਰ ਹੀ ਨਹੀਂ ਆਉਂਦਾ ਅਤੇ ਹਜਾਰਾਂ ਵਿਅਕਤੀ ਸਾਲ – ਦਰ – ਸਾਲ ਜੇਲ੍ਹ ਵਿੱਚ ਹੀ ਪਏ ਰਹਿ ਜਾਂਦੇ ਹਨ, ਬਿਨਾਂ ਇਹ ਸਪੱਸ਼ਟ ਹੋਏ ਕਿ ਜੋ ਇਲਜ਼ਾਮ ਉਨ੍ਹਾਂ ਉਤੇ ਲੱਗੇ ਹਨ ਉਨ੍ਹਾਂ ਵਿੱਚ ਕੋਈ ਸਚਾਈ ਵੀ ਹੈ ਜਾਂ ਨਹੀਂ| ਮਹਿਲਾ ਕੈਦੀਆਂ ਦੇ ਨਾਲ ਇੱਕ ਪਹਿਲੂ ਉਨ੍ਹਾਂ ਦੇ ਛੋਟੇ ਬੱਚਿਆਂ ਦਾ ਵੀ ਜੁੜਿਆ ਹੈ, ਜੋ ਬਿਨਾਂ ਕਿਸੇ ਦੋਸ਼ ਦੇ ਹੀ ਜੇਲ੍ਹ ਦੀ ਸਜਾ ਭੁਗਤ ਰਹੇ ਹੁੰਦੇ ਹਨ| ਇਸ ਵਿਚਾਰਾਧੀਨ ਕੈਦੀਆਂ ਨੂੰ ਜ਼ਮਾਨਤ ਉਤੇ ਰਿਹਾ ਕਰਨ ਨਾਲ ਉਨ੍ਹਾਂ ਦੇ ਮਾਮਲਿਆਂ ਤੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੇ ਉਨ੍ਹਾਂ ਨੂੰ ਸਜਾ ਭੁਗਤਨੀ ਹੀ ਪਵੇਗੀ| ਅਜਿਹੇ ਵਿੱਚ ਉਨ੍ਹਾਂ ਨੂੰ ਰਾਹਤ ਦੇਣ ਦੇ ਇਸ ਪ੍ਰਸਤਾਵ ਨੂੰ ਤੱਤਕਾਲ ਅਮਲ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ|
ਰਮਾਨੰਦ

Leave a Reply

Your email address will not be published. Required fields are marked *