ਮਹਿਲਾ ਦਿਵਸ ਬਾਰੇ ਸੈਮੀਨਾਰ 7 ਮਾਰਚ ਨੂੰ

ਐਸ ਏ ਐਸ ਨਗਰ, 5 ਮਾਰਚ(ਸ.ਬ.) ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸਵਰੀ ਵਿਸ਼ਵ ਵਿਦਿਆਲਾ ਵਲੋਂ ਮਹਿਲਾ ਦਿਵਸ ਦੇ ਸਬੰਧ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ|
ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ 7 ਮਾਰਚ ਨੂੰ ਫੇਜ਼-7 ਵਿੱਚ ਸਥਿਤ ਸੁੱਖ ਸ਼ਾਂਤੀ ਭਵਨ ਵਿੱਚ ਆਯੋਜਿਤ ਹੋਣ ਵਾਲੇ ਸੈਮੀਨਾਰ ਮੌਕੇ ਪੰਜਾਬ ਦੀ ਸਮਾਜਿਕ ਸੁਰਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਮੁੱਖ ਮਹਿਮਾਨ ਹੋਣਗੇ|
ਸੈਮੀਨਾਰ ਦੀ ਪ੍ਰਧਾਨਗੀ ਬ੍ਰਹਮਾਕੁਮਾਰੀਜ ਦੇ ਮੁਹਾਲੀ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਕਰਨਗੇ, ਜਦੋਂਕਿ ਆਲ ਇੰਡੀਆ ਰੇਡਿT ਚੰਡੀਗੜ੍ਹ ਦੀ ਨਿਰਦੇਸ਼ਿਕਾ ਸ੍ਰੀਮਤੀ ਪੂਨਮ ਅਮ੍ਰਿਤ ਸਿੰਘ ਅਤੇ ਪੰਜਾਬ ਯੁਵਕ ਸੇਵਾਵਾਂ ਦੀ ਨਿਰਦੇਸ਼ਿਕਾ ਸ੍ਰੀਮਤੀ ਹਿਰਦੈਪਾਲ ਵਿਸ਼ੇਸ਼ ਮਹਿਮਾਨ ਹੋਣਗੇ |

Leave a Reply

Your email address will not be published. Required fields are marked *