ਮਹਿਲਾ ਪੁਲੀਸ ਨੇ ਨਾਬਾਲਗ ਲੜਕੀ ਦਾ ਵਿਆਹ ਹੋਣ ਤੋਂ ਰੋਕਿਆ

ਪੰਚਕੂਲਾ, 16 ਜੂਨ (ਸ.ਬ.) ਪੰਚਕੂਲਾ ਮਹਿਲਾ ਪੁਲੀਸ ਥਾਣੇ ਦੀ ਪੁਲੀਸ ਨੇ ਇੱਕ ਨਾਬਾਲਿਗ ਲੜਕੀ ਦਾ ਵਿਆਹ ਹੋਣ ਤੋਂ ਰੋਕ ਦਿੱਤਾ| ਇਸ ਸੰਬਧੀ ਜਾਣਕਾਰੀ ਦਿੰਦਿਆਂ ਪੰਚਕੂਲਾ ਮਹਿਲਾ ਥਾਣਾ ਦੀ ਐਸ ਐਚ ਓ ਰਾਜੇਸ਼ ਕੁਮਾਰੀ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ ਕਿ ਸੈਕਟਰ 11 ਵਿੱਚ ਇਕ ਨਾਬਾਲਿਗ ਲੜਕੀ ਦਾ ਵਿਆਹ ਉਸਦੇ ਮਾਪੇ 27 ਸਾਲ ਦੇ ਲੜਕੇ ਨਾਲ ਜਬਰਦਸਤੀ ਕਰ ਰਹੇ ਹਨ| ਲੜਕੀ ਦੀ ਉਮਰ ਸਿਰਫ 17 ਸਾਲ ਹੈ| ਇਹ ਸੂਚਨਾ ਮਿਲਦੇ ਹੀ ਉਹਨਾਂ ਦੀ ਅਗਵਾਈ ਵਿੱਚ ਪੁਲੀਸ ਟੀਮ ਮੌਕੇ ਉਪਰ ਪਹੁੰਚੀ ਅਤੇ ਇਸ ਵਿਆਹ ਨੂੰ ਰੁਕਵਾ ਦਿੱਤਾ| ਉਹਨਾਂ ਕਿਹਾ ਕਿ ਲੜਕੀ ਦੇ ਮਾਪਿਆਂ ਨੂੰ ਚੰਗੀ ਤਰ੍ਹਾਂ ਸਮਝਾਉਣ ਉਪਰੰਤ ਉਹ ਵੀ ਆਪਣੀ ਨਾਬਾਲਗ ਲੜਕੀ ਦਾ ਵਿਆਹ ਨਾ ਕਰਨ ਲਈ ਮੰਨ ਗਏ| ਇਸ ਤਰ੍ਹਾਂ ਪੁਲੀਸ ਦੀ ਮੁਸਤੈਦੀ ਨਾਲ ਇਕ ਨਾਬਾਲਗ ਲੜਕੀ ਦਾ ਵਿਆਹ ਹੋਣ ਤੋਂ ਰੋਕ ਦਿੱਤਾ ਗਿਆ

Leave a Reply

Your email address will not be published. Required fields are marked *