ਮਹਿਲਾ ਵਕੀਲਾਂ ਨੇ ਲੋਹੜੀ ਮਨਾਈ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਬਾਰ ਐਸੋਸੀਏਸ਼ਨ ਮੁਹਾਲੀ ਦੀਆਂ ਮਹਿਲਾ ਵਕੀਲਾਂ ਵਲੋਂ ਅਦਾਲਤੀ ਕੰਪਲੈਕਸ ਵਿੱਚ ਮਹਿਲਾ ਵਕੀਲ ਗੀਤਾਂਜਲੀ ਦੀ ਬੇਟੀ ਪ੍ਰਕ੍ਰਿਤੀ ਚੌਹਾਨ ਦੀ ਪਹਿਲੀ ਲੋਹੜੀ ਮਨਾਈ ਗਈ| ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਹਰਦੀਪ ਸਿੰਘ ਦੀਵਾਣਾ ਵਿਸ਼ੇਸ ਤੌਰ ਤੇ ਪਹੁੰਚੇ| ਇਸ ਮੌਕੇ ਮਹਿਲਾ ਵਕੀਲਾਂ ਵਲੋਂ ਲੋਹੜੀ ਦੇ ਗੀਤ ਗਾਏ ਗਏ ਅਤੇ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ| ਇਸ ਮੌਕੇ ਲੋਹੜੀ ਦਾ ਸਮਾਨ ਵੀ ਵੰਡਿਆ ਗਿਆ| ਇਸ ਮੌਕੇ ਮੈਡਮ ਰੀਤੂ ਜੋਸ਼ੀ, ਮੈਡਮ ਜਗਦੀਪ ਕੌਰ ਭੰਗੂ, ਅਮਨ ਸੋਹੀ ਤੇ ਹੋਰ ਮਹਿਲਾ ਵਕੀਲ ਮੌਜੂਦ ਸਨ|

Leave a Reply

Your email address will not be published. Required fields are marked *