ਮਹਿਲਾ ਵਰਕਰਾਂ ਨੂੰ ਸਬਰੀਮਾਲਾ ਮੰਦਿਰ ਵਿੱਚ ਪ੍ਰਵੇਸ਼ ਦੀ ਇਜਾਜ਼ਤ ਨਹੀਂ

ਕੇਰਲ, 27 ਦਸੰਬਰ (ਸ.ਬ.) ਕੇਂਦਰ ਸਰਕਾਰ ਨੇ ਭੂਮਾਤਾ ਬ੍ਰਿਗੇਡ ਦੀ ਪ੍ਰਮੁੱਖ ਤ੍ਰਿਪਤੀ ਦੇਸਾਈ ਦੇ ਭਗਵਾਨ ਅਯੱਪਾ ਮੰਦਰ ਵਿੱਚ ਦਾਖਲੇ ਤੇ ਰੋਕ ਲਗਾ ਦਿੱਤੀ ਹੈ| ਸਰਕਾਰ ਨੇ ਇਸ ਸੰਬੰਧੀ ਪਾਬੰਦੀ ਦਾ ਐਲਾਨ ਕੀਤਾ ਹੈ, ਜਦੋਂਕਿ ਮਹਿਲਾ ਵਰਕਰ ਤ੍ਰਿਪਤੀ  ਦੇਸਾਈ ਅਗਲੇ ਮਹੀਨੇ ਲਗਭਗ 100 ਹੋਰ ਔਰਤਾਂ ਨਾਲ ਸਬਰੀਮਾਲਾ ਮੰਦਰ ਵਿੱਚ ਦਾਖਲੇ ਦੀ ਯੋਜਨਾ ਬਣਾ ਰਹੀ ਹੈ|
ਸਬਰੀਮਾਲਾ ਦੇ ਭਗਵਾਨ ਅਯੱਪਾ ਮੰਦਰ ਵਿੱਚ 10 ਤੋਂ 50 ਸਾਲ ਦੀਆਂ ਔਰਤਾਂ ਦੇ ਦਾਖਲੇ ਤੇ ਮਨਾਹੀ ਹੈ| ਮੰਦਰ ਪ੍ਰਸ਼ਾਸਨ ਦੇ ਬੁਲਾਰੇ ਕਡਕਮਪੱਲੀ ਸੁਰਿੰਦਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ, ਸਬਰੀਮਾਲਾ ਮੰਦਰ ਦਾ ਪ੍ਰਸ਼ਾਸਨ ਤ੍ਰਾਵਣਕੋਰ ਦੇਵਾਸੋਮ ਬੋਰਡ ਦੇ ਹੱਥਾਂ ਵਿੱਚ ਹੈ ਅਤੇ ਸਾਰਿਆਂ ਨੂੰ ਇਸ ਦੇ ਬਣਾਏ ਗਏ ਨਿਯਮਾਂ ਨੂੰ ਮੰਨਣਾ  ਪਏਗਾ|
ਔਰਤਾਂ ਦੇ ਮੰਦਰ ਵਿੱਚ ਦਾਖਲੇ ਦੀ ਮਨਾਹੀ ਦਾ ਮੁੱਦਾ ਪਹਿਲਾਂ ਤੋਂ ਹੀ ਸੁਪਰੀਮ ਕੋਰਟ ਦੇ ਸਾਮ੍ਹਣੇ ਹੈ ਅਤੇ ਜਦੋਂ ਤੱਕ ਸੁਪਰੀਮ ਕੋਰਟ ਦਾ ਇਸ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਜਾਂਦਾ ਉਦੋਂ ਤੱਕ ਪਰੰਪਰਾਵਾਂ ਅਤੇ ਰੀਤੀ-ਰਿਵਾਜ਼ਾਂ ਵਿੱਚ ਕੋਈ ਤਬਦੀਲੀ  ਨਹੀਂ ਹੋਵੇਗੀ| ਤ੍ਰਿਪਤੀ ਦੇਸਾਈ ਨੇ ਅਗਲੇ ਮਹੀਨੇ ਲਗਭਗ 100 ਔਰਤਾਂ ਨਾਲ ਮੰਦਰ ਵਿੱਚ ਦਾਖਲੇ ਦਾ ਐਲਾਨ ਕੀਤਾ ਸੀ ਅਤੇ ਉਨ੍ਹਾਂ ਨੇ ਆਪਣੇ ਇਸ ਫੈਸਲ ਵਿੱਚ ਕੋਈ ਪਰਿਵਰਤਨ ਨਹੀਂ ਕੀਤਾ ਹੈ| ਇਸ ਤੋਂ ਪਹਿਲਾਂ ਵੀ ਤ੍ਰਿਪਤੀ ਦੇਸਾਈ ਹਾਜੀ ਅਲੀ ਦਰਗਾਹ, ਸ਼ਨੀ ਸ਼ਿਗਨਾਪੁਰ ਅਤੇ ਤ੍ਰਯੰਬਕੇਸ਼ਵਰ ਮੰਦਰ ਵਿੱਚ ਔਰਤਾਂ ਦੇ ਦਾਖਲੇ ਦੇ ਹੱਕ ਵਿੱਚ ਮੁਹਿੰਮ ਚਲਾ ਚੁੱਕੀ ਹੈ|

Leave a Reply

Your email address will not be published. Required fields are marked *