ਮਹਿੰਦਰਾ ਟ੍ਰੈਕਟਰ ਲਿਮ. ਨੇ ਸ਼ਾਹੀਮਾਜਰਾ ਦੇ ਸਰਕਾਰੀ ਸਕੂਲ ਦੀ ਨੁਹਾਰ ਬਦਲੀ

ਐਸ ਏ ਐਸ ਨਗਰ, 20 ਜੁਲਾਈ (ਸ.ਬ.) ਮਹਿੰਦਰਾ ਟ੍ਰੈਕਟਰ ਵੱਲੋਂ ਗੋਦ ਲਏ ਗਏ ਸਰਕਾਰੀ ਪ੍ਰਾਇਮਰੀ ਸਕੂਲ  ਦੀ ਇਮਾਰਤ ਨੂੰ ਨਵਾਂ ਰੰਗ ਰੋਗਨ ਕਰਕੇ ਅਤੇ ਹੋਰ ਸੁਵਿਧਾਵਾਂ ਮੁਹਈਆ ਕਰਕੇ ਅੱਜ ਇਸਦਾ ਉਦਘਾਟਨ ਕੀਤਾ ਗਿਆ, ਉਦਘਾਟਨ ਦੀ ਰਸਮ ਮਹਿੰਦਰਾ ਟ੍ਰੈਕਟਰ ਲਿਮ. ਦੇ ਸੀ ਈ ਓ ਸ੍ਰੀ ਵਿਪਿਨ ਕੋਹਲੀ ਨੇ ਕੀਤਾ|
ਇਸ ਮੌਕੇ ਐਮ ਸੀ ਸ੍ਰੀ ਅਸ਼ੌਕ ਝਾ ਨੇ ਦਸਿਆ ਕਿ ਇਹ ਸਕੂਲ 45 ਸਾਲ ਤੋਂ ਧਰਮਸ਼ਾਲਾ ਵਿੱਚ ਹੀ ਚਲ ਰਿਹਾ ਹੈ| ਜਿਸਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ| ਉਹਨਾਂ ਨੇ ਮਹਿੰਦਰਾ ਟ੍ਰੈਕਟਰ ਲਿਮ. ਨੂੰ ਇਸ ਸਕੂਲ ਨੂੰ ਗੋਦ ਲੈਣ ਦੀ ਬੇਨਤੀ ਕੀਤੀ ਸੀ| ਹੁਣ ਮਹਿੰਦਰਾ ਟ੍ਰੈਕਟਰ ਲਿਮ. ਨੇ 3.50 ਲੱਖ ਰੁਪਏ ਖਰਚ ਕੇ ਸਕੂਲ ਦੀ ਹਾਲਤ ਵਿੱਚ ਬਹੁਤ ਸੁਧਾਰ ਲਿਆ ਦਿਤਾ ਹੈ| ਸਕੂਲ ਵਿੱਚ ਨਵਾਂ ਵਾਟਰ ਕੂਲਰ, ਨਵੇਂ ਬਾਥਰੂਮ, ਪੱਥਰ, ਬੋਰਡ ਆਦਿ ਲਗਾਏ ਗਏ ਹਨ| ਇਸ ਤੋਂ ਇਲਾਵਾ ਸਕੂਲ ਵਿੱਚ ਡਿਸਟੈਂਪਰ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਮਹਿੰਦਰਾ ਟ੍ਰੈਕਟਰ ਲਿਮ. ਨੇ ਉਹਨਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਉਹ ਸਕੂਲ ਦੀ ਹੋਰ ਵੀ ਸਹਾਇਤਾ ਕਰਨਗੇ|
ਇਸ ਮੌਕੇ ਮਹਿੰਦਰਾ ਟ੍ਰੈਕਟਰ ਲਿਮ. ਦੇ ਮੀਤ ਪ੍ਰਧਾਨ ਪ੍ਰਦੀਪ ਲਾਂਬਾ, ਕੇ ਕੇ ਕੁਮਾਰ, ਗੁਰਜੀਤ ਸਿੰਘ, ਗੁਲਫਾਮ ਅਲੀ, ਬੰਤ ਸਿੰਘ, ਰਾਮ ਕੁਮਾਰ ਸ਼ਰਮਾ, ਪਰਮਾਰ, ਇਸ਼ਪਾਲ, ਰਣਬੀਰ ਸਿੰਘ ਅਤੇ ਸਕੂਲ ਸਟਾਫ ਮੌਜੂਦ ਸੀ|

Leave a Reply

Your email address will not be published. Required fields are marked *