ਮਹੇਸ਼ ਭੂਪਤੀ ਅਤੇ ਲਿਏਂਡਰ ਪੇਸ ਦੇ ਵਿਚਾਲੇ ਵਿਵਾਦ ਤੇਜ਼ ਹੋਇਆ

ਨਵੀਂ ਦਿੱਲੀ, 11 ਅਪ੍ਰੈਲ (ਸ.ਬ.) ਦੇਸ਼ ਦੇ ਸਭ ਤੋਂ ਅਨੁਭਵੀ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਡੇਵਿਸ ਕੱਪ ਟੀਮ ਦੇ ਗੈਰ ਖਿਡਾਰੀ ਕਪਤਾਨ ਮਹੇਸ਼ ਭੂਪਤੀ ਦੇ ਵਿਚਾਲੇ ਪੈਦਾ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਪੇਸ ਨੇ ਇਸ ਮਾਮਲੇ ਵਿੱਚ ਨਵਾਂ ਐਸ. ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਕਦੀ ਨਹੀਂ ਕਿਹਾ ਗਿਆ ਸੀ ਕਿ ਉਹ ਉਜ਼ਬੇਕਿਸਤਾਨ ਦੇ ਖਿਲਾਫ ਮੁਕਾਬਲੇ ਵਿੱਚ ਨਹੀਂ  ਖੇਡਣਗੇ|
ਪੇਸ ਨੇ ਇਸ ਵਿਵਾਦ ਵਿੱਚ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੈਨੂੰ ਨਹੀਂ ਕਿਹਾ ਗਿਆ ਸੀ ਕਿ ਮੈਂ ਨਹੀਂ     ਖੇਡਾਂਗਾ| ਪਰ ਅਜਿਹਾ ਲਗਦਾ ਹੈ ਕਿ ਮੇਰੇ ਬੈਂਗਲੁਰੂ ਪਹੁੰਚਣ ਤੋਂ ਪਹਿਲਾਂ ਹੀ ਟੀਮ ਦਾ ਫੈਸਲਾ ਕਰ ਲਿਆ ਗਿਆ ਸੀ| ਇਹ ਬੇਲੋੜਾ ਅਤੇ ਅਪਮਾਨਜਨਕ ਸੀ| 43 ਸਾਲਾ ਪੇਸ ਨੂੰ ਉਜ਼ਬੇਕਿਸਤਾਨ ਦੇ ਖਿਲਾਫ ਡੇਵਿਸ ਕੱਪ ਏਸ਼ੀਆ ਓਸਨੀਆ ਜ਼ੋਨ ਗਰੁੱਪ ਇਕ ਦੇ ਦੂਜੇ ਦੌਰ ਦੇ ਮੁਕਾਬਲੇ ਵਿੱਚ ਕਪਤਾਨ ਭੂਪਤੀ ਨੇ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਸੀ ਜਿਸ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਅਤੇ ਇਸ ਵਿਵਾਦ ਨੂੰ ਪੇਸ ਅਤੇ ਭੂਪਤੀ ਦੇ ਵਿਚਾਲੇ ਪੁਰਾਣੇ ਮਤਭੇਦਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ|
ਇਸ ਮੁਕਾਬਲੇ ਦੀ ਟੀਮ ਦੇ ਲਈ ਪੇਸ ਅਤੇ ਭੂਪਤੀ ਦੇ ਵਿਚਾਲੇ ਵਟਸਐਪ ਤੇ ਜੋ ਗੱਲਬਾਤ ਹੋਈ ਸੀ| ਉਹ ਮੀਡੀਆ ਵਿੱਚ ਲੀਕ ਹੋ ਗਈ ਅਤੇ ਇਸ ਨੂੰ ਲੈ ਕੇ ਪੇਸ ਨੇ ਡੂੰਘੀ ਨਾਰਾਜ਼ਗੀ ਜਤਾਈ ਹੈ|
ਪੇਸ ਨੇ ਕਿਹਾ ਕਿ ਚੋਣ ਦਾ ਮੁੱਖ ਮਾਪਦੰਡ ਸਿਰਫ ਲੈਅ ਹੈ ਅਤੇ ਇਹ ਗੱਲ ਸਾਡੇ ਵਿਚਾਲੇ ਹੋਈ ਗੱਲਬਾਤ ਵਿੱਚ ਪੂਰੀ ਤਰ੍ਹਾਂ ਸਪੱਸ਼ਟ ਸੀ, ਪਰ ਜਦੋਂ ਅੰਤਿਮ ਚੋਣ ਦੀ ਵਾਰੀ ਆਈ ਤਾਂ ਇਸ ਮਾਪਦੰਡ ਨੂੰ ਲਾਗੂ ਨਹੀਂ ਕੀਤਾ ਗਿਆ| ਸਾਡੇ ਵਿਚਾਲੇ ਇਕ ਨਿੱਜੀ ਗੱਲਬਾਤ ਸੀ ਜਿਸ ਨੂੰ ਜਨਤਕ ਕਰ ਦਿੱਤਾ ਗਿਆ ਜੋ ਕਿ ਇਕ ਡੇਵਿਸ ਕੱਪ ਕਪਤਾਨ ਦੇ ਲਈ ਸਹੀ ਨਹੀਂ ਹੈ|

Leave a Reply

Your email address will not be published. Required fields are marked *