ਮਹੇਸ਼ ਭੱਟ ਵਲੋਂ ਕੈਂਸਰ ਨੂੰ ਜਿੱਤਣ ਵਾਲਿਆਂ ਸਬੰਧੀ ਕਿਤਾਬ ਰਿਲੀਜ

ਐਸ ਏ ਐਸ ਨਗਰ, 15 ਫਰਵਰੀ (ਸ. ਬ.)  ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਅੱਜ ਫੋਰਟਿਸ ਕੈਂਸਰ ਇੰਸਟੀਚਿਊਟ ਵਿਚ ਇਕ ਨਵੀਂ ਕਿਤਾਬ  ਕੈਨ ਸਰਵਾਈਵ- ਇਨਸਪਾਇਰਿੰਗ ਆਫ ਦੋਜ ਹੂ ਬੀਟ ਕੈਂਸਰ ਨੂੰ ਰਿਲੀਜ ਕੀਤਾ|  ਇਸ ਕਿਤਾਬ ਵਿਚ ਇਲਾਕੇ ਦੇ 13 ਕੈਂਸਰ ਰੋਗੀਆਂ ਦਾ ਪੂਰਾ ਸੰਘਰਸ ਇਕ ਕਹਾਣੀ ਦੇ ਤੌਰ ਉਪਰ ਪੇਸ਼ ਕੀਤਾ ਗਿਆ ਹੈ|
ਇਸ ਮੌਕੇ ਮਹੇਸ਼ ਭੱਟ ਨੇ ਕਿਹਾ ਕਿ ਇਹਨਾਂ ਬਹਾਦਰ ਸਰਵਾਈਵਰਸ ਦੇ ਸੰਘਰਸ ਨੂੰ ਸਭ ਦੇ ਸਾਹਮਣੇ ਲਿਆਊਣਾ ਇਹ ਸ਼ਾਨਦਾਰ ਯਤਨ ਹੈ, ਜਿਹਨਾਂ ਨੇ ਇਸ ਜਾਨਲੇਵਾ ਰੋਗ ਦੇ ਵਿਰੁੱਧ ਆਪਣੀ ਲੜਾਈ ਲੜੀ ਅਤੇ ਇਸ ਰੋਗ ਉਪਰ ਜਿੱਤ ਪ੍ਰਾਪਤ ਕੀਤੀ| ਉੁਹਨਾਂ ਕਿਹਾ ਕਿ ਇਸ ਕਿਤਾਬ ਰਾਹੀਂ ਕੈਂਸਰ ਦੇ ਰੋਗੀਆਂ ਨੂੰ ਆਪਣੀ ਬਿਮਾਰੀ ਉਪਰ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਨਾ ਮਿਲੇਗੀ| ਇਸ ਮੌਕੇ ਉਹਨਾਂ ਨੇ ਆਪਣੇ ਭਤੀਜੇ ਅਤੇ ਅਭਿਨੇਤਾ ਇਮਰਾਨ ਹਾਸ਼ਮੀ ਦੇ ਬੇਟੇ ਅਯਾਨ ਦੇ ਕੈਂਸਰ ਨਾਲ ਸੰਘਰਸ ਦੇ ਦਿਨਾਂ ਬਾਰੇ ਵੀ ਦਸਿਆ|
ਇਸ ਮੌਕੇ ਡਾ ਗੁਰਬੀਰ ਸਿੰਘ,ਡਾ ਰਾਜੀਵ ਬੇਦੀ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *