ਮਹੋਬਾ ਵਿੱਚ ਕਬਾੜ ਚੁੱਗਦੇ ਸਮੇਂ ਕੂੜੇ ਦੇ ਢੇਰ ਵਿੱਚ ਵਿਸਫੋਟ, 2 ਬੱਚੇ ਜ਼ਖਮੀ

ਮਹੋਬਾ, 13 ਦਸੰਬਰ (ਸ.ਬ.) ਉਤਰ ਪ੍ਰਦੇਸ਼ ਵਿੱਚ ਮਹੋਬਾ ਦੇ ਕੁਲਪਹਾੜ ਖੇਤਰ ਵਿੱਚ ਅੱਜ ਕੂੜੇ ਦੇ ਢੇਰ ਵਿੱਚ ਹੋਏ ਵਿਸਫੋਟ ਨਾਲ 2 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਪੁਲੀਸ ਉਪ ਪ੍ਰਧਾਨ ਨੰਦਲਾਲ ਨੇ ਦੱਸਿਆ ਗੋਵਿੰਦ ਨਗਰ ਨਿਵਾਸੀ ਕਪਾੜੀਆ ਦਾ 8 ਸਾਲਾ ਪੁੱਤਰ ਸੀਤਾਰਾਮ ਅਤੇ ਕਾਲੀਚਰਨ ਦਾ 6 ਸਾਲਾ ਪੁੱਤਰ ਜਤਿੰਦਰ ਮੁੱਖ ਬਾਜ਼ਾਰ ਦੇ ਇਲਾਕੇ ਵਿੱਚ ਕੂੜੇ ਦੇ ਢੇਰ ਵਿੱਚੋਂ ਕਬਾੜ ਦਾ ਸਾਮਾਨ ਚੁੱਗ ਰਹੇ ਸੀ| ਇਸ ਦੌਰਾਨ ਇਕ ਬੱਚੇ ਨੂੰ ਹੱਥਗੋਲਾ ਮਿਲਿਆ| ਅਚਾਨਕ ਹੀ ਵਿਸਫੋਟ ਹੋ ਗਿਆ| ਜਿਸ ਨਾਲ ਦੋਵੇਂ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਜ਼ਖਮੀ ਬੱਚਿਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ| ਸੀਤਾਰਾਮ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਭੇਜਿਆ ਗਿਆ ਹੈ|

Leave a Reply

Your email address will not be published. Required fields are marked *