ਮਾਂਟਰੀਅਲ ਵਿੱਚ ਘਰ ਨੂੰ ਅੱਗ ਲੱਗਣ ਨਾਲ ਇੱਕ ਔਰਤ ਦੀ ਮੌਤ

ਮਾਂਟਰੀਅਲ, 3 ਜਨਵਰੀ (ਸ.ਬ.) ਮਾਂਟਰੀਅਲ ਦੇ ਇਕ ਘਰ ਵਿਚ ਅੱਗ ਲੱਗਣ ਕਾਰਨ ਉਸ ਵਿਚ ਝੁਲਸ ਕੇ ਇਕ ਔਰਤ ਦੀ ਮੌਤ ਹੋ ਗਈ| ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਔਰਤ ਦੀ ਲਾਸ਼ ਘਰ ਵਿੱਚੋਂ ਬਾਹਰ ਕੱਢੀ| ਮੌਕੇ ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ| ਅੱਗ ਲੱਗਣ ਕਾਰਨ ਘਰ ਵਿਚ ਮੌਜੂਦ ਹੋਰ ਤਿੰਨ ਲੋਕਾਂ ਨੂੰ ਵੀ ਧੂੰਆਂ ਚੜ੍ਹ ਗਿਆ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ| ਇਨ੍ਹਾਂ ਲੋਕਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ| ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਪਹਿਲਾਂ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ|

Leave a Reply

Your email address will not be published. Required fields are marked *