ਮਾਂਟਰੀਆਲ ਵਿੱਚ ਗੋਲੀਆਂ ਚਲਾ ਕੇ 29 ਸਾਲਾ ਵਿਅਕਤੀ ਨੂੰ ਕੀਤਾ ਜ਼ਖਮੀ, ਦੋਸ਼ੀ ਫਰਾਰ

ਮਾਂਟਰੀਆਲ, 14 ਨਵੰਬਰ (ਸ.ਬ.)  ਕੈਨੇਡਾ ਦੇ ਮਾਂਟਰੀਆਲ ਵਿੱਚ ਬੀਤੀ ਸ਼ਾਮ ਨੂੰ ਗੋਲੀਬਾਰੀ ਹੋਈ, ਜਿਸ ਕਾਰਨ 29 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਪੁਲੀਸ ਮੁਤਾਬਕ ਮਾਂਟਰੀਆਲ ਦੇ ਰੋਸੇਮੋਂਟ-ਲਾ ਪੇਟਾਈਨ-ਪੈਟਰੀ ਵਿੱਚ ਇਹ ਗੋਲੀਬਾਰੀ ਹੋਈ| ਮਾਂਟਰੀਆਲ ਪੁਲੀਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਸ਼ਾਮ ਤਕਰੀਬਨ 7.45 ਵਜੇ ਗੋਲੀਆਂ ਮਾਰੀਆਂ ਗਈਆਂ, ਜਦੋਂ ਉਹ ਚਾਬੋਟ ਸਟਰੀਟ ਦੇ ਨੇੜੇ ਸੈਂਟ ਜ਼ੋਟਿਕਿਊ ਸਟਰੀਟ ਤੋਂ ਲੰਘ ਰਿਹਾ ਸੀ|
ਪੁਲੀਸ ਦਾ ਕਹਿਣਾ ਹੈ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸ਼ੱਕੀ ਦੋਸ਼ੀ ਵਿਅਕਤੀ ਨੇ ਉਕਤ ਵਿਅਕਤੀ ਕੋਲ ਪਹੁੰਚ ਕੇ ਉਸ ਤੇ ਕਈ ਗੋਲੀਆਂ ਚਲਾਈਆਂ|
ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ| ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸ਼ੱਕੀ ਵਿਅਕਤੀ ਉਥੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ| ਮਾਂਟਰੀਆਲ ਪੁਲੀਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਅਤੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਾ ਇਸ ਘਟਨਾ ਨੂੰ ਅੰਜ਼ਾਮ ਦੇਣ ਪਿੱਛੇ ਕੀ ਮੰਸ਼ਾ ਸੀ|

Leave a Reply

Your email address will not be published. Required fields are marked *