ਮਾਂ ਅੰਨਪੂਰਨਾ ਸੇਵਾ ਸਮਿਤੀ ਨੇ ਡਿਸਕਵਰ ਅਬਿਲਟੀ ਸੰਸਥਾ ਨੂੰ ਦਿੱਤੀ 11 ਹਜਾਰ ਦੀ ਮਦਦ

ਐਸ ਏ ਐਸ ਨਗਰ, 5 ਜਨਵਰੀ (ਸ.ਬ.) ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਦੇ ਮੈਂਬਰਾਂ ਵਲੋਂ ਅੱਜ ਸਥਾਨਕ ਫੇਜ਼ 5 ਵਿੱਚ ਕੀਤੇ ਗਏ ਇੱਕ ਪ੍ਰੋਗਰਾਮ ਦੌਰਾਨ ਡਿਸਕਵਰ ਐਬਿਲਟੀ ਨਾਮ ਦੀ ਸਮਾਜਸੇਵੀ ਸੰਸਥਾ ਨੂੰ 11 ਹਜਾਰ ਰੁਪਏ ਦੀ ਮਦਦ ਦਿੱਤੀ ਗਈ| ਇਸ ਮੌਕੇ ਮਾਂ ਅੰਨਪੂਰਨਾ ਸੇਵਾ ਸਮਿਤੀ ਦੀ ਮੈਡਮ ਪੂਨਮ ਚੌਧਰੀ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਜਰੂਰਤਮੰਦ ਬੱਚਿਆਂ ਦੀ ਸਹਾਇਤਾ ਕਰਦੀ ਹੈ| ਬਾਅਦ ਵਿੱਚ ਪੀ ਜੀ ਆਈ ਚੰਡੀਗੜ੍ਹ ਦੇ ਗੇਟ ਨੰਬਰ 5 ਨੇੜੇ ਲੰਗਰ ਵੀ ਲਗਾਇਆ ਗਿਆ|
ਇਸ ਮੌਕੇ ਅਨੀਤਾ ਜੋਸ਼ੀ, ਬ੍ਰਿਜਮੋਹਨ ਜੋਸ਼ੀ, ਐਸ ਕੇ ਗੁਪਤਾ, ਕੁਸਮ ਮਰਵਾਹਾ, ਰਾਜ ਸਰੀਨ, ਕਮਲੇਸ਼ ਗੋਇਲ, ਜੋਤੀ, ਸ਼ੀਤਲ, ਨੀਨਾ, ਅਨਿਲ, ਸਨੇਹ, ਨੀਤੂ ਸ਼ਰਮਾ, ਸਰੋਜ ਬਾਲਾ, ਊਸ਼ਾ ਰੋਹਿਲਾ, ਊਸ਼ਾ, ਸੁਨੀਤਾ ਪਰੰਗ, ਜਸਵੰਤ ਸਿੰਘ, ਪ੍ਰਵੀਣ ਸ਼ਰਮਾ, ਐਸ ਵੀ ਰੋਹਿਲਾ, ਰਾਜ ਕੁਮਾਰ ਖੰਨਾ, ਸਤੀਸ਼ ਕੁਮਾਰ, ਨੀਤਨ, ਸੰਦੀਪ ਬੰਸਲ, ਸੁਧੀਰ ਗੋਇਲ, ਪ੍ਰਥਮ, ਚਿਰਾਗ, ਈਸ਼ਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *