ਮਾਂ ਦੁਰਗਾ ਮੰਦਰ ਵਿੱਚ ਸੁੰਦਰ ਕਾਂਡ ਪ੍ਰਸੰਗ ਦਾ ਆਯੋਜਨ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਸ੍ਰੀ ਵੈਸ਼ਨੋ ਸੇਵਾ ਮੰਡਲ ਮੁਹਾਲੀ ਦੁਆਰਾ ਸ੍ਰੀ ਹਨੂੰਮਾਨ ਜੈਯੰਤੀ ਦੇ ਤਿਉਹਾਰ ਮੌਕੇ ਮਾਂ ਦੁਰਗਾ ਮੰਦਰ ਸੈਕਟਰ 67, ਮੁਹਾਲੀ ਵਿੱਚ ਸੁੰਦਰ ਕਾਂਡ ਪ੍ਰਸੰਗ ਦਾ ਆਯੋਜਨ ਕਰਵਾਇਆ ਗਿਆ| ਇਸ ਮੌਕੇ ਸਾਧਵੀ ਮਨੱਸਵਿਨੀ ਭਾਰਤੀ ਨੇ ਦੱਸਿਆ ਕਿ ਸੁੰਦਰ ਕਾਂਡ ਪ੍ਰਸੰਗ ਵਿੱਚ ਭਗਤ ਅਤੇ ਭਗਵਾਨ ਦਾ ਮਿਲਾਪ ਹੁੰਦਾ ਹੈ| ਇਸ ਕਰਕੇ ਹੀ ਇਸ ਪ੍ਰਸੰਗ ਨੂੰ ਸੁੰਦਰ ਕਾਂਡ ਕਿਹਾ ਗਿਆ ਹੈ| ਸੁੰਦਰ ਕਾਂਡ ਦੀ ਯਾਤਰਾ ਇਕ ਜੀਵਾਤਮਾ ਦੀ ਯਾਤਰਾ ਹੈ| ਜਦੋਂ ਇਕ ਜੀਵਾਤਮਾ ਭਗਤੀ ਮਾਰਗ ਉਪਰ ਅੱਗੇ ਵਧਦੀ ਹੈ ਤਾਂ ਉਸ ਦੇ ਮਾਰਗ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ| ਜਿਸ ਤਰ੍ਹਾਂ ਹਨੂੰਮਾਨ ਦੀ ਦੇ ਮਾਰਗ ਵਿੱਚ ਵੀ ਕਈ ਪ੍ਰਕਾਰ ਦੀਆਂ ਰੁਕਾਵਟਾਂ ਆਉਂਦੀਆਂ ਹਨ| ਸਭ ਤੋਂ ਪਹਿਲਾਂ ਮੈਨਾਕ ਪਰਬਤ, ਉਸ ਤੋਂ ਬਾਅਦ ਸੁਰਸਾ ਰਾਕਸ਼ਨੀ ਅਤੇ ਅੰਤ ਵਿੱਚ ਸਿੰਹਿੰਕਾ ਆਦਿ| ਸਾਧਵੀ ਨੇ ਦੱਸਿਆ ਕਿ ਮੈਨਾਕ ਪਰਬਤ ਆਲਸ ਦਾ ਪ੍ਰਤੀਕ ਹੈ| ਸੁਰਸਾ ਤ੍ਰਿਸ਼ਨਾ ਅਤੇ ਸਿੰਹਿੰਕਾ ਈਰਖਾ ਦਾ ਪ੍ਰਤੀਕ ਹਨ| ਜਿਸ ਤਰ੍ਹਾਂ ਹਨੂੰਮਾਨ ਜੀ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਸਮੁੰਦਰ ਦੇ ਦੂਸਰੇ ਕਿਨਾਰੇ ਤੱਕ ਪਹੁੰਚ ਜਾਂਦੇ ਹਨ| ਉਸ ਪ੍ਰਕਾਰ ਹੀ ਇਕ ਭਗਤ ਨੂੰ ਵੀ ਭਗਤੀ ਮਾਰਗ ਉਪਰ ਅੱਗੇ ਵਧਣ ਦੇ ਲਈ ਆਲਸ, ਤ੍ਰਿਸ਼ਨਾ, ਈਰਖਾ ਅਤੇ ਦਵੈਸ਼ ਨੂੰ ਸਮਾਪਤ ਕਰਨਾ ਹੀ ਹੋਵੇਗਾ, ਤਾਂ ਹੀ ਉਹ ਭਗਤੀ ਮਾਰਗ ਉਪਰ ਅੱਗੇ ਵਧ ਸਕਦਾ ਹੈ| ਸੁੰਦਰ ਕਾਂਡ ਪ੍ਰਸੰਗ ਨੂੰ ਹਨੂੰਮਾਨ ਚਾਲੀਸਾ ਅਤੇ ਪ੍ਰਭੂ ਦੀ ਪਵਿੱਤਰ ਆਰਤੀ ਦੁਆਰਾ ਸੰਪੰਨ ਕੀਤਾ ਗਿਆ|
ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸ੍ਰ. ਕੰਵਰਜੋਤ ਸਿੰਘ ਸਿੱਧੂ ਸਪੁੱਤਰ ਸ੍ਰ. ਬਲਬੀਰ ਸਿੰਘ ਸਿੱਧੂ ਐਮ.ਐਲ.ਏ. ਮੁਹਾਲੀ ਹਾਜਰ ਸਨ| ਸ੍ਰੀ ਵੈਸ਼ਨੂੰ ਸੇਵਾ ਮੰਡਲ ਦੀ ਤਰਫੋਂ ਚੇਅਰਮੈਨ ਸ੍ਰੀ ਵਿਨੋਦ ਗੁਪਤਾ, ਪ੍ਰਧਾਨ ਸ੍ਰੀ ਅਜਮੇਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਯਾਦਵਿੰਦਰ ਸ਼ਰਮਾ, ਮੀਤ ਪ੍ਰਧਾਨ ਸ੍ਰੀ ਬਲਦੇਵ ਕ੍ਰਿਸ਼ਨ ਵਸ਼ਿਸ਼ਠ, ਸਕੱਤਰ ਸ੍ਰੀ ਲਾਲ ਸਿੰਘ ਸੈਣੀ, ਕੈਸ਼ੀਅਰ ਸ੍ਰੀ ਸੁਰਿੰਦਰ ਮੋਹਨ ਜੀ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ| ਇਸ ਤੋਂ ਇਲਾਵਾ ਐਮ.ਸੀ ਬੋਬੀ ਕੰਬੋਜ, ਐਮ.ਸੀ. ਜਸਬੀਰ ਕੌਰ, ਐਮ.ਸੀ. ਜਸਬੀਰ ਸਿੰਘ, ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਅਤੇ ਸ੍ਰੀ ਸਨਾਤਨ ਧਰਮ ਮੰਦਰ ਕਮੇਟੀ ਫੇਜ਼ 7 ਮੁਹਾਲੀ, ਸ੍ਰੀ ਦੁਰਗਾ ਮੰਦਰ ਮੰਦਰ ਕਮੇਟੀ ਸੈਕਟਰ 67 ਮੁਹਾਲੀ ਅਤੇ ਵੈਲਫ਼ੇਅਰ  ਐਸੋਸੀਏਸ਼ਨ ਫੇਜ 1 ਮੁਹਾਲੀ ਦੇ ਸਮੂਹ ਮੈਂਬਰ ਹਾਜਰ ਹੋਏ|

Leave a Reply

Your email address will not be published. Required fields are marked *