ਮਾਂ ਵੈਸ਼ਨੂੰ ਦੇਵੀ ਕਲੱਬ ਦੇ ਮੈਂਬਰਾਂ ਨੇ ਕੁਹਾੜੀ ਵਾਲਾ ਮੰਦਰ ਖਰੜ ਵਿਖੇ ਕੀਤੀ ਦੀਪ ਮਾਲਾ

ਖਰੜ, 6 ਅਗਸਤ (ਸ਼ਮਿੰਦਰ ਸਿੰਘ) ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਦੇ ਸਥਾਪਨਾ ਦਿਵਸ ਮੌਕੇ ਕੁਹਾੜੀ ਵਾਲਾ ਮੰਦਰ ਖਰੜ ਵਿਖੇ ਮਾਂ ਵੈਸ਼ਨੂੰ ਦੇਵੀ ਕਲੱਬ ਵਲੋਂ ਦੀਪ ਮਾਲਾ ਕੀਤੀ ਗਈ|  ਇਸ ਮੌਕੇ ਮੰਦਰ ਵਿੱਚ ਬਣੀ ਗਊਸ਼ਾਲਾ ਵਿੱਚ ਵੀ ਦੀਪਮਾਲਾ ਕੀਤੀ ਗਈ| ਇਸ ਮੌਕੇ ਕਲੱਬ ਦੇ ਪ੍ਰਧਾਨ ਸ਼੍ਰੀ ਦਵਿੰਦਰ ਬੰਸਲ  ਨੇ ਆਏ ਹੋਏ ਸਾਰੇ ਮੈਂਬਰਾਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ ਬਾਰੇ ਚਾਨਣਾ ਪਾਇਆ|
ਇਸ ਮੌਕੇ ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਸ਼ਰਮਾ, ਵਾਈਸ ਪ੍ਰਧਾਨ ਲੱਕੀ ਸੋਹਲ, ਸੈਕਟਰੀ ਰਾਕੇਸ਼ ਗੁਪਤਾ, ਕੈਸ਼ੀਅਰ ਸੰਦੀਪ ਗੁਪਤਾ ਅਤੇ ਸਲਾਹਕਾਰ ਵੀਰ ਬਹਾਦਰ ਦੇ ਨਾਲ ਸਾਰੇ ਮੈਂਬਰ ਹਾਜ਼ਿਰ ਸਨ|
ਇਸ ਦੌਰਾਨ ਖਰੜ ਸ਼ਹਿਰ ਦੇ ਸਾਰੇ ਮੰਦਰਾਂ ਅਤੇ ਘਰਾਂ ਵਿੱਚ ਦੀਪਮਾਲਾ ਕਰ ਕੇ ਸ਼੍ਰੀ ਰਾਮ ਚੰਦਰ ਜੀ ਨੂੰ ਯਾਦ ਕੀਤਾ ਗਿਆ ਅਤੇ ਆਰਤੀ ਦੇ ਨਾਲ ਨਾਲ ਭਜਨ ਵੀ ਗਾਏ ਗਏ|

Leave a Reply

Your email address will not be published. Required fields are marked *