ਮਾਇਆਵਤੀ ਵੱਲੋਂ ਰਾਜ ਸਭਾ ਤੋਂ ਅਸਤੀਫਾ ਦੇਣ ਦਾ ਐਲਾਨ

ਨਵੀਂ ਦਿੱਲੀ, 18 ਜੁਲਾਈ  (ਸ.ਬ.) ਰਾਜ ਸਭਾ ਵਿੱਚ ਬੀ.ਐਸ.ਪੀ. ਸੁਪਰੀਮੋ ਮਾਇਆਵਤੀ ਨੇ ਅੱਜ ਸਹਾਰਨਪੁਰ ਦਾ ਮੁੱਦਾ ਚੁੱਕਿਆ| ਉਨ੍ਹਾਂ ਨੇ ਕਿਹਾ ਕਿ ਸਹਾਰਨਪੁਰ ਘਟਨਾ ਕੇਂਦਰ ਦੀ ਸਾਜ਼ਿਸ਼ ਸੀ| ਇਸ ਤੋਂ ਬਾਅਦ ਹੰਗਾਮਾ ਹੋਣ ਲਗਾ ਤੇ ਮਾਇਆਵਤੀ ਨੇ ਉਪ ਸਭਾਪਤੀ ਨੂੰ ਕਿਹਾ ਕਿ ਜੇਕਰ ਉਪ ਸਭਾਪਤੀ ਨੇ ਉਨ੍ਹਾਂ ਨੂੰ ਬੋਲਣ ਨਾ ਦਿੱਤਾ ਤਾਂ ਉਹ ਸਦਨ ਤੋਂ ਅਸਤੀਫ਼ਾ ਦੇ      ਦੇਣਗੇ| ਇਸ ਤੋਂ ਬਾਅਦ ਮਾਇਆਵਤੀ ਗ਼ੁੱਸੇ ਨਾਲ ਸਦਨ ਤੋਂ ਬਾਹਰ ਚਲੀ ਗਈ| ਇਸ ਤੋਂ ਮਗਰੋਂ ਬੀ.ਐਸ.ਪੀ. ਸੁਪਰੀਮੋ ਮਾਇਆਵਤੀ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ|

Leave a Reply

Your email address will not be published. Required fields are marked *