ਮਾਈਕਲ ਓਡਵਾਇਰ ਨੂੰ ਮਾਰਨਾ

ਲੰਦਨ ਵਿੱਚ ਰਹਿੰਦਿਆਂ ਇੱਕ ਦਿਨ ਉਸਨੂੰ ਪਤਾ ਲੱਗਾ ਕਿ 13 ਮਾਰਚ 1940 ਨੂੰ ਲੰਦਨ ਦੇ ਕੈਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਵੱਲੋਂ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਨਾਲ ਮਿਲ ਕੇ ਇੱਕ ਸਮਾਗਮ ਕੀਤਾ ਜਾ ਰਿਹਾ ਹੈ| ਉਸ ਸਮਾਗਮ ਨੂੰ ਮਾਈਕਲ ਓਡਵਾਇਰ ਨੇ ਸੰਬੋਧਨ ਕਰਨਾ ਸੀ| ਮਾਈਕਲ ਓਡਵਾਇਰ ਜਲ੍ਹਿਆਂਵਾਲੇ ਬਾਗ਼ ਦੀ ਕਾਰਵਾਈ ਨੂੰ ਅਕਸਰ ਸਹੀ ਅਤੇ ਸਮੇਂ ਸਿਰ ਕੀਤੀ ਗਈ ਕਾਰਵਾਈ ਕਰਾਰ ਦਿੰਦਾ ਸੀ| ਉਹ ਜਿੱਥੇ ਵੀ ਕਿਸੇ ਸਮਾਗਮ ਵਿੱਚ ਬੋਲਦਾ ਸੀ, ਉਥੇ ਇਸ ਕਾਰਵਾਈ ਦਾ ਜਿਕਰ ਜ਼ਰੂਰ ਕਰਦਾ ਹੁੰਦਾ ਸੀ| ਊਧਮ ਸਿੰਘ ਲਈ ਆਪਣਾ ਮਿਸ਼ਨ ਪੂਰਾ ਕਰਨ ਵਾਸਤੇ ਇਹ ਸੁਨਹਿਰੀ ਮੌਕਾ ਸੀ|
ਉਸ ਸਮਾਗਮ ਵਾਲੇ ਦਿਨ ਊਧਮ ਸਿੰਘ ਇੱਕ ਪਿਸਤੌਲ ਗੋਲੀਆਂ ਨਾਲ ਭਰ ਕੇ ਛੁਪਾ ਕੇ ਅੰਦਰ ਚਲਾ ਗਿਆ| ਜਿਉਂ ਹੀ ਮਾਈਕਲ ਓਡਵਾਇਰ ਨੇ ਆਪਣੀ ਬਹਾਦਰੀ ਦੀ ਉਹ ਦਾਸਤਾਨ ਸੁਣਾਈ, ਊਧਮ ਸਿੰਘ ਨੇ ਆਪਣੇ ਪਿਸਤੌਲ ਵਿੱਚੋਂ ਪੰਜ ਗੋਲੀਆਂ ਦਾਗ ਦਿੱਤੀਆਂ| ਦੋ ਗੋਲੀਆਂ ਓੁਡਵਾਇਰ ਦੇ ਲੱਗੀਆਂ| ਇੱਕ ਗੋਲੀ 75 ਸਾਲਾ ਮਾਈਕਲ ਓਡਵਾਇਰ ਦੇ ਸੱਜੇ ਫੇਫੜੇ ਅਤੇ ਦਿਲ ਨੂੰ ਚੀਰ ਗਈ ਅਤੇ ਦੂਸਰੀ ਉਸਦੇ ਦੋਹਾਂ ਗੁਰਦਿਆਂ ਨੂੰ ਵਿੰਨ੍ਹ ਗਈ| ਓਡਵਾਇਰ ਜ਼ਮੀਨ ਉਤੇ ਡਿਗ ਪਿਆ ਅਤੇ ਮੌਤ ਨੂੰ ਪਿਆਰਾ ਹੋ ਗਿਆ| ਦੂਸਰੀਆਂ ਤਿੰਨ ਗੋਲੀਆਂ ਹੋਰ ਜਿਹੜੇ ਲੋਕਾਂ ਨੂੰ ਲੱਗੀਆਂ ਉਨ੍ਹਾਂ ਵਿੱਚ ਲਾਰਡ ਜੈਟਲੈਂਡ ਸ਼ਾਮਿਲ ਸੀ| ਜੈਟਲੈਂਡ ਉਸ ਸਮਾਗਮ ਦੀ ਪ੍ਰਧਾਨਗੀ ਕਰ ਰਿਹਾ ਸੀ| ਹਾਲ ਵਿੱਚ ਅਫਰਾ-ਤਫੜੀ ਮਚ ਗਈ| ਲੋਕ ਜਾਨ ਬਚਾਉਣ ਲਈ ਇਧਰ ਉਧਰ ਦੌੜਨ ਲੱਗੇ| ਇਸ ਹਾਲਤ ਵਿੱਚ ਭੀੜ ਵਿੱਚ ਸ਼ਾਮਿਲ ਹੋ ਕੇ ਊਧਮ ਸਿੰਘ ਉਥੋਂ ਬਚ ਕੇ ਨਿਕਲ ਸਕਦਾ ਸੀ| ਉਹ ਉਥੋਂ ਨਹੀਂ ਦੌੜਿਆ, ਸਗੋਂ ਉਚੀ ਉਚੀ ਕਹਿੰਦਾ ਰਿਹਾ, šਮੇਰੇ ਦੇਸ਼ ਵੱਲੋਂ ਮੇਰੇ ਜਿੰਮੇਂ ਲੱਗੀ ਡਿਊਟੀ ਮੈਂ ਪੂਰੀ ਕਰ ਲਈ ਹੈ|” ਊਧਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ| ਉਸ ਉਤੇ ਮਾਈਕਲ ਓਡਵਾਇਰ ਨੂੰ ਕਤਲ ਕਰਨ ਦਾ ਕੇਸ ਬਣਿਆ| ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਉਤੇ ਪੁਲੀਸ ਵੱਲੋਂ ਦੋਸ਼ ਆਇਦ ਕੀਤੇ ਗਏ ਅਤੇ 4 ਜੂਨ 1940 ਨੂੰ ਉਸਨੂੰ ਓਲਡ ਬੈਲੇ ਦੀ ਅਦਾਲਤ ਵਿੱਚ ਜੱਜ ਅਟਕਿੰਸਨ ਸਾਹਮਣੇ ਪੇਸ਼ ਕੀਤਾ ਗਿਆ| ਜੱਜ ਨੇ ਉਸਨੂੰ ਫਾਂਸੀ ਦੀ ਸਜਾ ਸੁਣਾਈ| 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਲੰਦਨ ਦੀ ਪੈਂਟਨਵਿਲ ਜ੍ਹੇਲ ਵਿੱਚ ਫਾਂਸੀ ਦਿੱਤੀ ਗਈ|
ਸੰਤੋਖ ਸਿੰਘ ਸੰਧੂ

Leave a Reply

Your email address will not be published. Required fields are marked *