ਮਾਈਕ੍ਰੋਸਾਫਟ 3000 ਨੌਕਰੀਆਂ ਵਿੱਚ ਕਰੇਗਾ ਕਟੌਤੀ

ਨਵੀਂ ਦਿੱਲੀ, 7 ਜੁਲਾਈ (ਸ.ਬ.) ਮਾਈਕ੍ਰੋਸਾਫਟ ਵੱਡੇ ਪੱਧਰ ਤੇ ਮੁੜ-ਨਿਰਮਾਣ ਕਰ ਰਿਹਾ ਹੈ ਜਿਸ ਦੇ ਤਹਿਤ ਕੰਪਨੀ ਦੇ ਆਪਣੇ ਸੰਸਾਰਿਕ ਵਰਕ ਫੋਰਸ ਵਿਚ ਕਰੀਬ 3000 ਨੌਕਰੀਆਂ ਦੀ ਕਟੌਤੀ ਕਰਨ ਦੀ ਸੰਭਾਵਨਾ ਹੈ|
ਸੀ.ਐਨ.ਬੀ.ਸੀ. ਨੇ ਦੱਸਿਆ ਕਿ ਭਾਰਤ ਵਿਚ ਪੈਦਾ ਹੋਏ ਸੱਤਿਆ  ਨਡੇਲਾ ਦੀ ਅਗਵਾਈ ਵਾਲੀ ਕੰਪਨੀ ਦੇ ਮੁੜ ਨਿਰਮਾਣ ਦੇ ਤਹਿਤ ਹੋਣ ਵਾਲੀ ਛੰਟਣੀ ਵਿਚ ਵਿੱਕਰੀ ਵਿਭਾਗ ਉੱਤੇ ਜ਼ਿਆਦਾ ਅਸਰ ਪਏਗਾ ਅਤੇ ਕਰੀਬ 3000 ਨੌਕਰੀਆਂ ਦੀ ਕਟੌਤੀ ਕੀਤੀ ਜਾਵੇਗੀ| ਸੀ.ਐਨ.ਬੀ.ਸੀ. ਦੇ ਮੁਤਾਬਕ ਮਾਈਕ੍ਰੋਸਾਫਟ ਦੇ ਅਮਰੀਕਾ ਵਿੱਚ 71000 ਕਰਮੀ ਹਨ ਅਤੇ ਦੁਨੀਆ ਭਰ ਵਿਚ ਇਨ੍ਹਾਂ ਦੀ ਗਿਣਤੀ 1,21,000 ਹੈ|

Leave a Reply

Your email address will not be published. Required fields are marked *