ਮਾਡਰਨ ਜੇਲ੍ਹ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ

ਕਪੂਰਥਲਾ, 22 ਅਪ੍ਰੈਲ (ਸ.ਬ.) ਜੇਲਾਂ ਵਿਚ ਹੁੰਦੀਆਂ ਗੈਂਗਵਾਰ ਦੀਆਂ ਵਾਰਦਾਤਾਂ ਤੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਅੱਜ ਕਪੂਰਥਲਾ ਪੁਲੀਸ ਵਲੋਂ ਮਾਡਰਨ ਜੇਲ੍ਹ ਵਿਖੇ ਤੜਕਸਾਰ ਛਾਪੇ ਮਾਰੀ ਕਰਕੇ ਮਾਡਰਨ ਜੇਲ੍ਹ ਦੀ ਤਲਾਸ਼ੀ ਲਈ ਗਈ| ਕਰੀਬ ਚਾਰ ਘੰਟੇ ਇਹ ਮੁਹਿੰਮ ਚਲੀ| ਐਸ.ਐਸ.ਪੀ. ਸੰਦੀਪ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਇਸ ਜਾਂਚ ਮੁਹਿੰਮ ਦੀ ਅਗਵਾਈ ਐਸ.ਪੀ.ਡੀ. ਬਹਾਦੁਰ ਸਿੰਘ ਕਰ ਰਹੇ ਸਨ|
ਵੱਖ ਵੱਖ ਅਫਸਰਾਂ ਸਮੇਤ 250 ਪੁਲੀਸ ਜਵਾਨ ਇਸ ਮੁਹਿੰਮ ਵਿੱਚ ਸ਼ਾਮਲ ਸਨ| ਪੁਲੀਸ ਨੂੰ ਜੇਲ੍ਹ ਅੰਦਰੋਂ ਲਾਵਾਰਿਸ ਹਾਲਤ ਵਿੱਚ ਇਕ ਮੋਬਾਇਲ ਫੋਨ ਤੇ ਕੁਝ ਲੋਹੇ ਦੀਆਂ ਰਾਡਾਂ ਮਿਲੀਆਂ ਹਨ|

Leave a Reply

Your email address will not be published. Required fields are marked *