ਮਾਡਲਿੰਗ ਮੁਕਾਬਲੇ 9 ਅਪ੍ਰੈਲ ਤੋਂ

ਚੰਡੀਗੜ੍ਹ 7 ਅਪ੍ਰੈਲ (ਸ.ਬ.) ਇੰਡਸਟਰੀ ਵਿੱਚ ਪਲੱਸ ਸਾਈਜ਼ ਫੈਸ਼ਨ ਮਾਡਲਿੰਗ ਨੂੰ ਵਧਾਉਣ ਦੇ ਲਈ  ਦਕਸ਼ਾ. ਡਿਜੀਟਾਜ ਅਤੇ ਹਰਦੀਪ ਅਰੋੜਾ ਇਨੋਵੇਟਰ ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਦਾ ਆਯੋਜਨ ਕਰਨਗੇ|
ਇਸ ਈਵੈਂਟ ਦੇ ਆਡੀਸ਼ਨ 9 ਅਪ੍ਰੈਲ ਨੂੰ ਦਿੱਲੀ, 15 ਅਪ੍ਰੈਲ ਜਲੰਧਰ, 16 ਅਪ੍ਰੈਲ ਲੁਧਿਆਣਾ, 17 ਅਪ੍ਰੈਲ ਅੰਮ੍ਰਿਤਸਰ, 19 ਅਪ੍ਰੈਲ ਨੂੰ ਪਟਿਆਲਾ, 21 ਨੂੰ ਸ਼ਿਮਲਾ ਅਤੇ 22 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਹੋਣਗੇ|
ਬ੍ਰਿਟਿਸ਼ ਏਸ਼ੀਆ ਦੀ ਪਹਿਲੀ ਪਲੱਸ ਸਾਈਜ਼ ਮਾਡਲ, ਬਿਸ਼ੰਬਰ ਦਾਸ ਜੋ ਕਿ ਈ-ਬੇ ਦੀ ਮਾਡਲ ਅਤੇ ਅੰਬੈਸਡਰ ਵੀ ਹੈ, ਉਨ੍ਹਾਂ ਨੂੰ ਮਿਸ ਪਲੱਸ ਈਵੈਂਟ ਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ|
ਕੰਪਨੀ ਦੇ ਮਾਲਿਕ ਅਤੇ ਆਯੋਜਕ ਹਰਦੀਪ ਅਰੋੜਾ ਨੇ ਕਿਹਾ ਕਿ, ”ਫੈਸ਼ਨ ਇੰਡਸਟਰੀ ਨੇ ਕਰਵੀ ਬਿਊਟੀਜ਼ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ| ਸਾਡੀ ਰੋਲ ਮਾਡਲ ਬਿਸ਼ੰਬਰ ਦਾਸ ਇਸ ਬਦਲਦੇ ਵਕਤ ਦੀ ਉਦਾਹਰਣ ਹੈ| ਅਸੀਂ ਪੂਰੇ ਨਾਰਥ ਇੰਡੀਆ ਤੋਂ ਪਲੱਸ ਸਾਈਜ਼ ਲੜਕੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਸਟੇਜ ਤੇ ਆਉਣ ਅਤੇ ਇਹ ਸਾਬਿਤ ਕਰ ਦੇਣ ਕਿ ਉਹ ਸੁੰਦਰ ਹਨ ਅਤੇ ਇਹ ਦੁਨੀਆ ਉਨ੍ਹਾਂ ਦਾ ਮੰਚ                ਹੈ|”

Leave a Reply

Your email address will not be published. Required fields are marked *