ਮਾਡਲ ਨੇ ਪਤੀ ਤੇ ਲਗਾਇਆ ਕੁੱਟਮਾਰ ਤੇ ਜ਼ਬਰਨ ਧਰਮ ਪਰਿਵਰਤਨ ਕਰਾÎਉਣ ਦਾ ਦੋਸ਼, ਦਰਜ

ਮੁੰਬਈ19 ਨਵੰਬਰ (ਸ.ਬ.) ਮਾਡਲ ਰਸ਼ਮੀ ਸ਼ਹਿਬਾਜਕਰ ਨੇ ਹਾਲ ਹੀ ਵਿੱਚ ਆਪਣੇ ਪਤੀ ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ| ਕੁੱਟਮਾਰ ਦੇ ਪਿੱਛੇ ਰਸ਼ਮੀ ਨੇ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ| ਰਸ਼ਮੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਤੀ ਧਰਮ ਪਰਿਵਰਤਨ ਲਈ ਉਨ੍ਹਾਂ ਨਾਲ ਜ਼ਬਰਦਸਤੀ ਕਰਦਾ ਹੈ| ਰਸ਼ਮੀ ਦਾ ਦੋਸ਼ ਹੈ ਕਿ ਧਰਮ ਬਦਲਣ ਤੋਂ ਇਨਕਾਰ ਕਰਨ ਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ| ਜਾਣਕਾਰੀ ਮੁਤਾਬਕ ਆਸਿਫ ਤੇ ਰਸ਼ਮੀ ਦਾ ਵਿਆਹ 6 ਅਗਸਤ 2005 ਨੂੰ ਹੋਇਆ ਸੀ, ਉਨ੍ਹਾਂ ਦਾ ਇਕ ਸੱਤ ਸਾਲ ਦਾ ਬੱਚਾ ਵੀ ਹੈ|
ਰਸ਼ਮੀ ਦਾ ਦੋਸ਼ ਹੈ ਕਿ ਕੁਝ ਸਾਲਾਂ ਤੋਂ ਧਰਮ ਪਰਿਵਰਤਨ ਨੂੰ ਲੈ ਕੇ ਉਨ੍ਹਾਂ ਨਾਲ ਹਿੰਸਾ ਕੀਤੀ ਜਾ ਰਹੀ ਸੀ| ਰਸ਼ਮੀ ਨੇ ਨਾ ਸਿਰਫ ਆਪਣੇ ਪਤੀ ਤੇ ਧਰਮ ਪਰਿਵਰਤਨ ਕਰਾਉਣ ਦਾ ਦੋਸ਼ ਲਗਾਇਆ ਹੈ, ਬਲਕਿ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਨੇ ਡੇਢ ਸਾਲ ਪਹਿਲਾਂ ਇਕ ਹਿੰਦੂ ਲੜਕੀ ਨਾਲ ਵਿਆਹ ਕੀਤਾ ਸੀ| ਰਸ਼ਮੀ ਮੁਤਾਬਕ ਵਿਆਹ ਤੋਂ ਬਾਅਦ ਉਸ ਲੜਕੀ ਨੂੰ ਇਸਲਾਮ ਧਰਮ ਅਪਣਾਉਣਾ ਪਿਆ ਸੀ|
ਰਸ਼ਮੀ ਨੇ ਇਹ ਵੀ ਦੋਸ਼ ਲਾਇਆ ਹੈ ਕਿ 2010 ਵਿੱਚ ਜਦੋਂ ਉਹ ਗਰਭਵਤੀ ਹੋਈ ਹੈ, ਉਸੇ ਸਮੇਂ ਤੋਂ ਹਾਲਾਤ ਵਿਗੜਦੇ ਗਏ| ਰਸ਼ਮੀ ਮੁਤਾਬਕ ਇਸ ਦੌਰਾਨ ਉਨ੍ਹਾਂ ਦੇ ਪਤੀ ਦਾ ਕਿਸੇ ਦੂਜੀ ਮਹਿਲਾ ਨਾਲ ਅਫੇਅਰ ਹੋ ਗਿਆ, ਜੋ ਉਨ੍ਹਾਂ ਦੇ ਕਜ਼ਨ ਦੀ ਪ੍ਰੇਮਿਕਾ ਸੀ|
ਇੰਨਾ ਹੀ ਨਹੀਂ, ਰਸ਼ਮੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ 2016 ਵਿੱਚ ਉਨ੍ਹਾਂ ਦੇ ਪਤੀ ਇਕ ਨਵੀਂ ਪ੍ਰੇਮਿਕਾ ਨਾਲ ਹੋਟਲ ਵਿੱਚ ਫੜ੍ਹੇ ਗਏ ਸਨ| ਦੋਸ਼ ਹੈ ਕਿ ਇਸ ਤੋਂ ਬਾਅਦ ਆਸਿਫ ਨੇ ਰਸ਼ਮੀ ਤੋਂ ਆਪਣੇ ਮਾਇਕੇ ਤੋਂ ਪੈਸਾ ਲਿਆ ਕੇ ਦੂਜਾ ਫਲੈਟ ਲੈਣ ਤੇ ਵੱਖਰਾ ਰਹਿਣ ਲਈ ਕਿਹਾ| ਰਸ਼ਮੀ ਨੇ ਇਸ ਸੰਬੰਧ ਵਿੱਚ ਪੁਲੀਸ ਵਿੱਚ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਆਸਿਫ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ| ਰਸ਼ਮੀ ਨੇ ਬਾਂਦਰਾ ਪੁਲੀਸ ਨੂੰ ਆਪਣੀਆਂ ਸੱਟਾਂ ਵੀ ਦਿਖਾਈਆਂ ਹਨ|

Leave a Reply

Your email address will not be published. Required fields are marked *