ਮਾਣਕਪੁਰ ਸ਼ਰੀਫ਼ ਵਿਖੇ ਸਾਲਾਨਾ ਉਤਸਵ ਮੌਕੇ ਬੀਬੀ ਗਰਚਾ ਨੇ ਕੀਤੀ ਸ਼ਿਰਕਤ

ਮਾਜਰੀ, 30 ਜੁਲਾਈ (ਸ.ਬ.) ਹਲਕਾ ਖਰੜ ਦੇ ਪਿੰਡ ਮਾਣਕਪੁਰ ਸ਼ਰੀਫ਼ ਸਥਿਤ ਪੀਰ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਏ ਜਾਣ ਵਾਲਾ 191ਵਾਂ ਸਾਲਾਨਾ ਉਰਸ ਮੇਲਾ ਸ਼ੁਰੂ ਹੋ ਗਿਆ| ਮੇਲੇ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਵੀ ਸ਼ਿਰਕਤ ਕੀਤੀ ਅਤੇ ਦਰਗਾਹ ਤੇ ਆਪਣੀ ਹਾਜ਼ਰੀ ਲਗਵਾਈ| ਬੀਬੀ ਗਰਚਾ ਨੇ ਪੀਰ ਦੀ ਦਰਗਾਹ ਤੇ ਮੱਥਾ ਟੇਕਿਆ| ਇਸ ਮੌਕੇ ਬੀਬੀ ਲਖਵਿੰਦਰ ਕੌਰ ਗਰਚਾ ਦਾ ਉਤਸਵ ਵਿਚ ਪਹੁੰਚਣ ਤੇ ਵਿਸ਼ੇਸ਼ ਸਵਾਗਤ ਕੀਤਾ ਗਿਆ|
ਬੀਬੀ ਗਰਚਾ ਨੇ ਜ਼ਿਲ੍ਹਾ ਮੁਸਲਿਮ ਵੈਲਫ਼ੇਅਰ ਅਤੇ ਰੋਜ਼ਾ ਕਮੇਟੀ ਵੱਲੋਂ ਉਰਸ ਮੇਲੇ ਮੌਕੇ ਕਰਵਾਏ ਜਾ ਰਹੇ ਕੁਸ਼ਤੀ ਦੰਗਲਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਕੁਸ਼ਤੀ ਦੰਗਲ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਬਚਾ ਕੇ ਰੱਖਦੇ ਹਨ| ਇਸ ਦੇ ਨਾਲ ਹੀ ਅਜਿਹੇ ਧਾਰਮਿਕ ਮੇਲੇ ਆਪਸੀ ਭਾਈਚਾਰਾ ਬਣਾਈ ਰੱਖਣ ਵਿਚ ਸਹਾਈ ਹੁੰਦੇ ਹਨ|
ਜ਼ਿਲ੍ਹਾ ਮੁਸਲਿਮ ਵੈਲਫ਼ੇਅਰ ਅਤੇ ਰੋਜ਼ਾ ਕਮੇਟੀ ਮਾਣਕਪੁਰ ਸ਼ਰੀਫ਼ ਦੀ ਅਗਵਾਈ ਹੇਠ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਏ ਇਸ ਉਰਸ ਮੇਲੇ ਵਿੱਚ ਕੁਸ਼ਤੀ ਦੰਗਲ ਕਰਵਾਏ ਗਏ ਅਤੇ ਭਲਕੇ 31 ਜੁਲਾਈ ਨੂੰ ਵੱਖ ਵੱਖ ਪੰਜਾਬੀ ਨਾਮਵਰ ਕਲਾਕਾਰ ਆਪਣੇ ਗੀਤਾਂ ਅਤੇ ਕਵਾਲੀਆਂ ਨਾਲ ਸੰਗਤ ਨੂੰ ਨਿਹਾਲ ਕਰਨਗੇ|
ਇਸ ਮੌਕੇ ਦਰਗਾਹ ਦੇ ਮੌਜੂਦਾ ਗੱਦੀਨਸ਼ੀਨ ਫਕੀਰ ਮੁਹੰਮਦ ਸਾਬਰੀ, ਮੰਗਤ ਖਾਨ ਪ੍ਰਧਾਨ ਮੁਸਲਿਮ ਵੈਲਫ਼ੇਅਰ ਰੋਜ਼ਾ ਕਮੇਟੀ, ਗੁਰਮੇਲ ਸਿੰਘ ਸਰਪੰਚ ਬੂਥਗੜ੍ਹ, ਰਘੁਵੀਰ ਸਿੰਘ ਸ਼ਿੰਗਾਲਾ, ਮੰਗਲ ਸਿੰਘ ਸੰਗਤਪੁਰ, ਹਕੀਕਤ ਸਿੰਘ ਭੜੌਂਜੀਆਂ, ਹਰੀਸ਼ ਮੁੱਲਾਂਪੁਰ, ਮੁਹੰਮਦ ਸਦੀਕ ਚਾਹੜਮਾਜਰਾ, ਰਵਿੰਦਰ ਰਵੀ ਪੈਂਤਪੁਰ, ਵਿਨੋਦ ਕੁਮਾਰ ਮਾਣਕਪੁਰ, ਅਰਵਿੰਦ ਪੁਰੀ ਮੁੱਲਾਂਪੁਰ, ਬਾਬਾ ਰਾਮ ਸਿੰਘ, ਗੁਰਵਿੰਦਰ ਸਿੰਘ ਮੁੰਧੋਂ, ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *