ਮਾਣਕ ਮਾਜਰਾ ਵਿੱਚ ਉਸਾਰੀਆਂ ਢਾਹੁਣ ਵਿਰੁੱਧ ਡੀ ਸੀ ਦਫਤਰ ਸਾਮ੍ਹਣੇ ਧਰਨਾ ਦਿੱਤਾ

ਮਾਣਕ ਮਾਜਰਾ ਵਿੱਚ ਉਸਾਰੀਆਂ ਢਾਹੁਣ ਵਿਰੁੱਧ ਡੀ ਸੀ ਦਫਤਰ ਸਾਮ੍ਹਣੇ ਧਰਨਾ ਦਿੱਤਾ

ਸਰਪੰਚ ਉੱਪਰ ਰਾਜਸੀ ਬਦਲੇਖੋਰੀ ਤਹਿਤ ਕਾਰਵਾਈ ਦਾ ਇਲਜਾਮ ਲਗਾਇਆ, ਸਰਪੰਚ ਨੇ ਕਿਹਾ ਦੋਸ਼ ਬੇਬੁਨਿਆਦ
ਐਸ ਏ ਐਸ ਨਗਰ,19 ਜੂਨ (ਸ. ਬ.) ਆਦਿ ਧਰਮ ਸਮਾਜ ਆਧਮ ਭਾਰਤ ਦੇ ਰਾਸ਼ਟਰੀ ਸੰਚਾਲਕ ਸ੍ਰੀ ਪ੍ਰਵੀਨ ਟਾਂਕ ਮੁਹਾਲੀ ਨੇ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇਕ ਪੱਤਰ ਦੇ ਕੇ ਇਲਜਾਮ ਲਗਾਇਆ ਕਿ ਪਿੰਡ ਮਾਣਕ ਮਾਜਰਾ ਦੇ ਸਾਬਕਾ ਸੈਨਿਕ ਅਮਰ ਸਿੰਘ ਅਤੇ ਸਮਸ਼ੇਰ ਕੌਰ ਪਤਨੀ ਲੇਟ ਗੁਰਮੇਲ ਸਿੰਘ ਲਖਨੌਰ ਦੇ ਘਰ ਬੀ ਡੀ ਪੀ ਓ ਪੰਚਾਇਤ ਸਕੱਤਰ ਅਤੇ ਸੋਹਾਣਾ ਥਾਣੇ ਦੀ ਪੁਲੀਸ ਦੇ ਮੁਲਾਜਮਾਂ ਦੀ ਅਗਵਾਈ ਵਿਚ ਕੁਝ ਵਿਅਕਤੀਆਂ ਨੇ ਧੱਕੇ ਨਾਲ ਹੀ ਢਾਹ ਦਿਤੇ ਹਨ ਅਤੇ ਉਥੋਂ ਇੱਟਾਂ, ਰੇਤਾ ਬਜਰੀ, ਸੀਮਿੰਟ,ਸਰੀਆ ਚੁਕ ਕੇ ਲੈ ਗਏ ਹਨ| ਉਹਨਾਂ ਕਿਹਾ ਕਿ ਇਹ ਕਾਰਵਾਈ ਪਿੰਡ ਦੇ ਸਰਪੰਚ ਵੱਲੋਂ ਸਿਆਸੀ ਦੁਰਭਾਵਨਾ ਤਹਿਤ ਕਰਵਾਈ ਗਈ ਹੈ| ਉਹਨਾਂ ਚਿਤਾਵਨੀ ਦਿਤੀ ਕਿ ਜੇ ਪੀੜਤਾਂ ਨੂੰ ਇਨਸਾਫ ਨਾ ਦਿਤਾ ਗਿਆ ਤਾਂ ਵੱਡੇ ਪੱਧਰ ਉਪਰ ਸੰਘਰਸ਼ ਕੀਤਾ ਜਾਵੇਗਾ| ਉਹਨਾਂ ਇਸ ਮੌਕੇ ਮੁਹਾਲੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਨਾਮ ਏ ਡੀ ਸੀ ਮੁਹਾਲੀ ਸ੍ਰ. ਚਰਨਦੇਵ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ|
ਇਸ ਮੌਕੇ ਬਾਲਮੀਕੀ ਸਭਾ ਮੁਹਾਲੀ, ਡੋ ਰ ਟੂ ਡੋਰ ਗਾਰਬੇਜ ਕਲੈਕਸ਼ਨ ਮੁਹਾਲੀ ਦੇ ਪ੍ਰਧਾਨ ਸਚਿਨ ਮੁਹਾਲੀ, ਆਦਿ ਧਰਮ ਸਮਾਜ ਦੇ ਜਿਲਾ ਪ੍ਰਧਾਨ ਕਰਮ ਚੰਦ ਸਿਆਲਵਾ ਮਾਜਰਾ, ਲਖਨੌਰ ਤੋਂ ਗੁਰਜੀਤ ਸਿੰਘ, ਮੌਲੀ ਬੈਦਵਾਨ ਤੋਂ ਅਮਰਜੀਤ ਸਿੰਘ, ਅਮਰਜੀਤ ਸਿੰਘ ਬਠਲਾਣਾ, ਲੈਬ ਸਿੰਘ ਗਡਾਣਾ, ਨਰਿੰਦਰ ਸਿੰਘ ਮੱਛਲੀਕਲਾਂ, ਬਚਨ ਸਿੰਘ , ਸੰਤ ਸਿੰਘ, ਨੈਬ ਸਿੰਘ, ਦਵਿੰਦਰ ਸਿੰਘ, ਬੰਤ ਸਿੰਘ,ਹਰਪ੍ਰੀਤ ਸਿੰਘ, ਛਿੰਦਾ ਮਾਣਕ,ਸੁਰਿੰਦਰ ਕਾਗੜਾ, ਮੋਹਣ ਸਿੰਘ, ਗੋਲਡੀ ਪੈਂਤਪੁਰ, ਵਿਕੀ ਬਰਵਾਲਾ ਵੀ ਮੌਜੂਦ ਸਨ|
ਦੂਜੇ ਪਾਸੇ ਪਿੰਡ ਦੇ ਸਰਪੰਚ ਸ੍ਰ. ਨਿਰਮਲ ਸਿੰਘ ਨੇ ਉਸ ਉੱਪਰ ਸਿਆਸੀ ਬਦਲੇਖੋਰੀ ਤਹਿਤ ਕਾਰਵਾਈ ਕਰਨ ਦੇ ਇਲਜਾਮ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ| ਇਸ ਸਬੰਧੀ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵਲੋਂ ਪਿੰਡ ਦੀ ਸ਼ਾਮਲਾਟ ਜਮੀਨ ਤੇ ਨਾਜਾਇਜ ਕਬਜਾ ਕੀਤਾ ਸੀ ਅਤੇ ਉਲਟਾ ਪੰਚਾਇਤ ਤੇ ਹੀ     ਕੇਸ ਕਰ ਦਿਤਾ ਸੀ| ਜਿਸਦਾ ਫੈਸਲਾ ਪੰਚਾਇਤ ਦੇ ਹੱਕ ਵਿੱਚ ਆਇਆ| ਇਸ ਧਿਰ ਵਜੋਂ ਫੈਸਲੇ ਦੇ ਖਿਲਾਫ ਪਾਈ ਅਪੀਲ ਵੀ ਖਾਰਿਜ ਹੋ ਗਈ ਸੀ ਜਿਸਤੋਂ ਬਾਅਦ ਪੰਚਾਇਤ ਵਲੋਂ ਬਲਾਕ ਵਿਕਾਸ ਅਤੇ ਪਚੰਾਇਤ ਅਫਸਰ ਨੂੰਜਾਣਕਾਰੀ ਦੇ ਦਿੱਤੀ ਗਈ ਸੀ ਅਤੇ ਬੀ.ਡੀ.ਪੀ.ਉ. ਦਫਤਰ ਵਲੋਂ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ|

Leave a Reply

Your email address will not be published. Required fields are marked *