ਮਾਤਾ ਗੁਜਰੀ ਅਤੇ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਨਗਰ ਕੀਰਤਨ ਸਜਾਇਆ


ਐਸ਼ਏ 25 ਦਸੰਬਰ (ਜਸਵਿੰਦਰ ਸਿੰਘ) ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਨਗਰ ਕੀਰਤਨ ਸਜਾਏ ਗਏ।
ਨਗਰ ਕੀਰਤਨ ਦੀ ਆਰੰਭਤਾ ਸਥਾਨਕ ਫੇਜ਼ 3ਬੀ1 ਦੇ ਗੁਰਦੁਆਰਾ ਸ੍ਰੀ ਸਾਚਾ ਧਨੁੰ ਸਾਹਿਬ ਤੋਂ ਹੋਈ ਅਤੇ ਇਹ ਨਗਰ ਕੀਰਤਨ ਫੇਜ਼ 7, 8, 9, 10 ਤੋਂ ਹੁੰਦਾ ਹੋਇਆ ਫੇਜ਼ 11 ਦੇ ਗੁਰਦੁਆਰਾ ਸਿੰਘ ਸਭਾ ਵਿਖੇ ਜਾ ਕੇ ਸਮਾਪਤ ਹੋਇਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ। ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਗਤਕਾ ਪਾਰਟੀਆਂ ਵਲੋਂ ਆਪਣੇ ਜੌਹਰ ਵਿਖਾਏ ਗਏ। ਇਸ ਮੌਕੇ ਨਗਰ ਕੀਰਤਨ ਦੇ ਸਵਾਗਤ ਵਿੱਚ ਥਾਂ-ਥਾਂ ਲੰਗਰ ਲਗਾਏ ਗਏ ਸਨ।

Leave a Reply

Your email address will not be published. Required fields are marked *