ਮਾਤਾ ਗੁਜਰੀ ਤੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਲੰਗਰ ਲਗਾਇਆ

ਐਸ ਏ ਐਸ ਨਗਰ, 4 ਜਨਵਰੀ (ਸ.ਬ.) ਸੰਤ ਖਾਲਸਾ ਦਲ ਸਰਕਲ ਚੰਡੀਗੜ੍ਹ ਮੁਹਾਲੀ ਦੀ ਸੰਗਤ ਨੇ ਮਾਤਾ ਗੁਜਰੀ ਜੀ ਤੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਲੰਗਰ ਲਗਾਇਆ| ਸੱਚ ਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਵਾਲਿਆ ਵੱਲੋਂ ਚਲਾਈ ਪਰੰਪਰਾ ਅਨੁਸਾਰ ਲਖਨੌਰ ਤੋਂ ਮੁਹਾਲੀ ਰੋਡ ਤੇ ਕੜਾਹ ਪ੍ਰਸ਼ਾਦ, ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ ਗਿਆ|
ਇਸ ਮੌਕੇ ਜੱਥੇਦਾਰ ਸੋਹਨ ਸਿੰਘ, ਅਨੂਪ ਸਿੰਘ ਭਾਗੋਮਾਜਰਾ, ਹਰਜਿੰਦਰ ਸਿੰਘ ਲਖਨੌਰ, ਪਿਆਰਾ ਸਿੰਘ, ਬਿੰਦਰ ਮੁਹਾਲੀ, ਸ਼ਮਸ਼ੇਰ ਸਿੰਘ ਅਤੇ ਇਲਾਕੇ ਦੀ ਸੰਗਤ ਨੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ|

Leave a Reply

Your email address will not be published. Required fields are marked *