ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਲਗਾਇਆ
ਐਸ਼ਏ 1 ਜਨਵਰੀ (ਆਰ ਸਥਾਨਕ ਫੇਜ਼ 4 ਦੇ 8 ਮਰਲੇ ਦੀਆਂ ਕੋਠੀਆਂ ਦੇ ਨਿਵਾਸੀਆਂ ਵਲੋਂ ਮਦਨਪੁਰ ਚੌਂਕ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੜ੍ਹੀ ਚਾਵਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕੈਬਿਨੇਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਦੇ ਪੁੱਤਰ ਸ੍ਰ ਕੰਵਰਬੀਰ ਸਿੰਘ ਰੂਬੀ ਸਿੱਧੂ ਵਿਸ਼ੇਸ਼ ਤੌਰ ਪਹੁੰਚੇ।
ਇਸ ਮੌਕੇ ਕਾਂਗਰਸੀ ਆਗੂ ਰੁਪਿੰਦਰ ਕੌਰ, ਕੁਲਵੀਰ ਸਿੰਘ, ਮਨਮੋਹਨ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ ਸੰਧੂ, ਗੁਰਮੀਤ ਸਿੰਘ, ਕੇ ਕੇ ਸ਼ਰਮਾ, ਕੁਲਦੀਪ ਕੌਰ, ਰਜਿੰਦਰ ਕੌਰ, ਸਰਬਜੀਤ ਕੌਰ, ਜਤਿੰਦਰ ਕੁਮਾਰ ਵਰਮਾ, ਕਮਲਜੀਤ ਕੌਰ ਅਤੇ ਢਿਲੋਂ ਪਰਿਵਾਰ ਵਲੋਂ ਸੇਵਾ ਨਿਭਾਈ ਗਈ।