ਮਾਤਾ ਗੁਰਦੇਵ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ

ਐਸ ਏ ਐਸ ਨਗਰ, 18 ਸਤੰਬਰ (ਸ.ਬ.) ਮੁਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਹਰਦੀਪ ਸਿੰਘ ਦੇ ਮਾਤਾ ਬੀਬੀ ਗੁਰਦੇਵ ਕੌਰ (ਜਿਹਨਾਂ ਦਾ 16 ਸਤੰਬਰ ਦੀ ਰਾਤ ਦਿਹਾਂਤ ਹੋ ਗਿਆ ਸੀ) ਦਾ ਅੰਤਮ ਸਸਕਾਰ ਅੱਜ ਸਥਾਨਕ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ| ਇਸ ਮੌਕੇ ਵੱਖ ਵੱਖ ਧਾਰਮਿਕ ਸੰਸਥਾਵਾਂ, ਸਿਆਸੀ ਪਾਰਟੀਆਂ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ, ਸ਼ਹਿਰ ਦੇ ਪਤਵੰਤੇ ਸੱਜਣਾਂ, ਪਰਿਵਾਰਕ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ ਅਤੇ ਦੂਰ ਨੇੜਿਓ ਆਏ ਪਰਿਵਾਰ ਦੇ ਸਨੇਹੀਆਂ ਵਲੋਂ ਮਾਤਾ ਗੁਰਦੇਵ ਕੌਰ ਨੂੰ ਅੰਤਮ ਵਿਦਾਇਗੀ ਦਿੱਤੀ ਗਈ|
ਮਾਤਾ ਗੁਰਦੇਵ ਕੌਰ 85 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚਲ ਰਹੇ ਸਨ| ਉਹਨਾਂ ਨੂੰ ਉਹਨਾਂ ਦੇ ਤਿੰਨੇ ਪੁੱਤਰਾਂ ਸ੍ਰ. ਦਲਬੀਰ ਸਿੰਘ, ਸ੍ਰ. ਹਰਦੀਪ ਸਿੰਘ ਅਤੇ ਸ੍ਰ. ਮਨਜੀਤ ਸਿੰਘ ਵਲੋਂ ਸਾਂਝੇ ਤੌਰ ਤੇ ਅਗਨੀ ਵਿਖਾਈ ਗਈ| ਇਸ ਮੌਕੇ ਗਿਆਨੀ ਕੇਵਲ ਸਿੰਘ, ਸਾਬਕਾ ਜੱਥੇਦਾਰ ਸਖਤ ਸ੍ਰੀ ਦਮਦਮਾ ਸਾਹਿਬ ਵਲੋਂ ਅਰਦਾਸ ਕੀਤੀ ਗਈ|
ਭਾਈ ਹਰਦੀਪ ਸਿੰਘ (ਜੋ ਪਿਛਲੇ ਦਿਨੀਂ ਕਨੇਡਾ ਗਏ ਸਨ) ਅੱਜ ਤੜਕੇ ਹੀ ਕਨੇਡਾ ਤੋਂ ਵਾਪਸ ਪਰਤੇ ਹਨ| ਉਹਨਾਂ ਦੇ ਮੁਹਾਲੀ ਪਹੁੰਚਣ ਤੇ ਵੱਡੀ ਗਿਣਤੀ ਲੋਕਾਂ ਵਲੋਂ ਉਹਨਾਂ ਦੇ ਨਿਵਾਸ ਅਸਥਾਨ ਤੇ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਗਿਆ| ਭਾਈ ਹਰਦੀਪ ਸਿੰਘ ਦੇ ਸੈਕਟਰ 70 ਸਥਿਤ ਨਿਵਾਸ ਅਸਥਾਨ ਤੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਲਗਾਤਾਰ ਜਾਰੀ ਹੈ| ਦੁਪਹਿਰ ਵੇਲੇ ਪਰਿਵਾਰ ਵਲੋਂ ਮਾਤਾ ਜੀ ਦੀ ਦੇਹ ਨੂੰ ਅੰਤਮ ਸਸਕਾਰ ਲਈ ਲਿਜਾਇਆ ਗਿਆ ਜਿੱਥੇ ਸਿੱਖ ਮਰਿਆਦਾ ਅਨੁਸਾਰ ਮਾਤਾ ਗੁਰਦੇਵ ਕੌਰ ਜੀ ਦਾ ਅੰਤਮ ਸਸਕਾਰ ਕੀਤਾ ਗਿਆ|
ਅੰਤਮ ਸਸਕਾਰ ਮੌਕੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਕ੍ਰਿਪਾਲ ਸਿੰਘ ਬੜੂੰਗਰ, ਸਾਬਕਾ ਮੰਤਰੀ ਸ੍ਰ. ਇੰਦਰਜੀਤ ਸਿੰਘ ਜੀਰਾ, ਮੁੱਖ ਮੰਤਰੀ ਦੀ ਸਾਬਕਾ ਓ ਐਸ ਡੀ ਬੀਬੀ ਲਖਵਿੰਦਰ ਕੌਰ ਗਰਚਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸ੍ਰ. ਕਰਨੈਲ ਸਿੰਘ ਪੀਰਮੁਹੰਮਦ ਅਤੇ ਸ੍ਰ. ਸਰਬਜੀਤ ਸਿੰਘ ਸੋਹਲ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਸ੍ਰ. ਸਿਮਰਨਜੀਤ ਸਿੰਘ ਚੰਦੂਮਾਜਰਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰ. ਰਜਿੰਦਰ ਸਿੰਘ ਰਾਣਾ, ਕੌਂਸਲਰ ਸ. ਕੁਲਜੀਤ ਸਿੰਘ ਬੇਦੀ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰ. ਗੁਰਮੁਖ ਸਿੰਘ ਸੋਹਲ, ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਕਮਲਜੀਤ ਸਿੰਘ ਰੂਬੀ, ਨਰਾਇਣ ਸਿੰਘ ਸਿੱਧੂ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ, ਜਨਰਲ ਸਕੱਤਰ ਸ੍ਰ. ਪਰਮਜੀਤ ਸਿੰਘ ਗਿਲ, ਸੀ ਮੀਤ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ ਅਤੇ ਹੋਰ ਅਹੁਦੇਦਾਰ, ਗੁਰਦੁਆਰਾ ਬੀਬੀ ਭਾਨੀ ਦੇ ਪ੍ਰਧਾਨ ਸ੍ਰ. ਹਰਿੰਦਰ ਸਿੰਘ ਅਤੇ ਜਨਰਲ ਸਕੱਤਰ ਸ੍ਰ. ਮਹਿੰਦਰ ਸਿੰਘ, ਸ਼ਹਿਰ ਦੇ ਸਮੂਹ ਗੁਰੁਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ, ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਸੈਕਟਰ 69 ਦੇ ਮੁਖੀ ਸ੍ਰ. ਮੋਹਨਬੀਰ ਸਿੰਘ ਸ਼ੇਰਗਿਲ, ਵਪਾਰ ਮੰਡਲ ਦੇ ਚੇਅਰਮੈਨ ਸ੍ਰ. ਸ਼ੀਤਲ ਸਿੰਘ, ਚੀਫ ਪੈਟਰਨ ਸ੍ਰ. ਕੁਲਵੰਤ ਸਿੰਘ ਚੌਧਰੀ, ਪ੍ਰਧਾਨ ਸ੍ਰੀ ਵਿਨੀਤ ਵਰਮਾ, ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ, ਪੰਜਾਬ ਡ੍ਰਾਈਕਲੀਨਰ ਐਸੋਸੀਏਸ਼ਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਨੁਮਾਇੰਦੇ, ਕੇਂਦਰੀ ਸਿੰਘ ਸਭਾ ਤੋਂ ਖੁਸ਼ਹਾਲ ਸਿੰਘ, ਸਿੱਖ ਮਿਸ਼ਨਰੀ ਕਾਲਜ ਦੇ ਇੰਚਾਰਜ ਸ੍ਰ. ਪਰਮਜੀਤ ਸਿੰਘ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੋਂ ਸ੍ਰ. ਜੇ ਪੀ ਸਿੰਘ, ਸ੍ਰ. ਹਰਜਿੰਦਰ ਸਿੰਘ, ਸ੍ਰ. ਬਲਵਿੰਦਰ ਸਿੰਘ ਸਾਗਰ, ਇੰਡਸਟ੍ਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰ. ਆਰ ਐਸ ਸਚਦੇਵਾ ਅਤੇ ਸ੍ਰ. ਗੁਰਮੀਤ ਸਿੰਘ ਭਾਟੀਆ, ਸ੍ਰ. ਗੁਰਮੀਤ ਸਿੰਘ ਡਿਪਟੀ ਸੈਕਟਰੀ (ਰਿਟਾ), ਕਰਨੈਲ ਸਿੰਘ ਮਾਨ, ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਨਾਗਰਿਕ ਭਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਤਵੰਤਿਆਂ ਵਲੋਂ ਵਿਛੜੀ ਰੂਹ ਨੂੰ ਅੰਤਮ ਵਿਦਾਇਗੀ ਦਿੱਤੀ ਗਈ|
ਮਾਤਾ ਗੁਰਦੇਵ ਕੌਰ ਜੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਸਹਿਜ ਪਾਠ ਦੇ ਭੋਗ 23 ਸਤੰਬਰ ਨੂੰ ਪਾਏ ਜਾਣਗੇ| ਅੰਤਮ ਅਰਦਾਸ ਦੁਪਹਿਰ 12.30 ਵਜੇ ਤੋਂ 2 ਵਜੇ ਤਕ ਗੁਰੁਦਆਰਾ ਸਾਹਿਬ ਸੈਕਟਰ 70 ਵਿਖੇ ਹੋਵੇਗੀ|

Leave a Reply

Your email address will not be published. Required fields are marked *