ਮਾਤਾ ਦਿਆਲ ਕੌਰ ਨੂੰ ਵੱਖ ਵੱਖ ਆਗੂਆਂ ਵਲੋਂ ਸਰਧਾਂਜਲੀਆਂ

ਚੰਡੀਗੜ੍ਹ, 10 ਫਰਵਰੀ (ਭਗਵੰਤ ਸਿੰਘ ਬੇਦੀ) ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਸੁਪਰਡੈਂਟ ਪਰਮਦੀਪ ਸਿੰਘ ਭਬਾਤ ਦੇ ਮਾਤਾ ਸ੍ਰੀਮਤੀ ਦਿਆਲ ਕੌਰ, ਜੋ ਕਿ 2 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਸੈਕਟਰ 22 ਡੀ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਕੀਤੀ ਗਈ| ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮਰਹੂਮ ਮਾਤਾ ਨੂੰ ਸਰਧਾਂਜਲੀ ਭੇਟ ਕੀਤੀ| ਇਸ ਮੌਕੇ ਸ੍ਰੀ ਭਬਾਤ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬ ਸਿਵਲ ਸੈਕਟਰੀਏਟ ਆਲ ਐਸੋਸੀਏਸ਼ਨ, ਸੈਕਟਰੀਏਟ ਸਟਾਫ ਐਸੋਸੀਏਸ਼ਨ, ਸੈਕਟਰੀਏਟ ਦਰਜਾ ਚਾਰ ਯੂਨੀਅਨ, ਸੈਕਟਰੀਏਟ ਪਰਸਨਲ ਸਟਾਫ ਐਸੋਸੀਏਸ਼ਨ, ਸੈਕਟਰੀਏਟ ਅਫਸਰ ਯੂਨੀਅਨ, ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ, ਪੰਜਾਬ ਅਤੇ ਯੂ ਟੀ ਜੁਆਂਇੰਟ ਐਕਸ਼ਨ ਕਮੇਟੀ, ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਦੇ ਆਗੂ ਵੀ ਮੌਜੂਦ ਸਨ|

Leave a Reply

Your email address will not be published. Required fields are marked *