ਮਾਤਾ ਬਲਵਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਂਟ

ਐਸ ਏ ਐਸ ਨਗਰ, 22 ਮਈ (ਸ.ਬ.) ਪਾਣੀ ਦੀਆਂ ਟੈਂਕੀਆਂ ਬਣਾਉਣ ਵਾਲੀ ਮਸ਼ਹੂਰ ਕੰਪਨੀ ਬਲੈਕ ਸਟੋਨ ਇੰਡਸਟ੍ਰੀ ਦੇ ਫਾਉਂਡਰ ਅਤੇ ਕੰਪਨੀ ਦੇ ਮਾਲਕ ਸ੍ਰ. ਕੁਲਦੀਪ ਸਿੰਘ ਜੰਡੂ, ਬਲਜੀਤ ਸਿੰਘ ਜੰਡੂ ਅਤੇ ਗੁਰਮੀਤ ਸਿੰਘ ਜੰਡੂ ਦੇ ਮਾਤਾ ਸਰਦਾਰਨੀ ਬਲਵਿੰਦਰ ਕੌਰ ਜੰਡੂ (ਜਿਹਨਾਂ ਦਾ ਬੀਤੀ 13 ਮਈ ਨੂੰ ਦਿਹਾਂਤ ਹੋ ਗਿਆ ਸੀ) ਦੀ ਆਤਮਿਕ ਸ਼ਾਂਤੀ ਲਈ ਅੰਤਮ ਅਰਦਾਸ ਗੁ. ਸੰਤ ਮੰਡਲ ਅੰਗੀਠਾ ਸਾਹਿਬ, ਫੇਜ਼ 8, ਮੁਹਾਲੀ ਵਿਖੇ ਹੋਈ ਜਿੱਥੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਰਿਵਾਰ ਦੇ ਸਨੇਹੀਆਂ, ਨਜਦੀਕੀ ਰਿਸ਼ਤੇਦਾਰਾਂ, ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਵੱਖ ਵੱਖ ਸਮਾਜਸੇਵੀ, ਧਾਰਮਿਕ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਅਤੇ ਨੁਮਇੰਦਿਆਂ ਵਲੋਂ ਮਾਤਾ ਬਲਵਿੰਦਰ ਕੌਰ ਜੰਡੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|
ਇਸ ਸੰਬੰਧੀ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ| ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ, ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓ ਐਸ ਡੀ ਬੀਬੀ ਲਖਵਿੰਦਰ ਕੌਰ ਗਰਚਾ, ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਸ੍ਰ. ਹਰਿੰਦਰ ਪਾਲ ਸਿੰਘ ਬਿੱਲਾ, ਸਾਬਕਾ ਪ੍ਰਧਾਨ ਨਗਰ ਕੌਂਸਲ, ਮੁਹਾਲੀ, ਸੰਤ ਮਹਿੰਦਰ ਸਿੰਘ ਲੰਬਿਆ ਵਾਲੇ, ਸ੍ਰੀ ਸੁਖਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਭਾਜਪਾ ਜਿਲ੍ਹਾ ਮੁਹਾਲੀ, ਸ੍ਰ ਸੁਖਦੇਵ ਸਿੰਘ ਸਿੱਧੂ, ਡੀ ਜੀ ਪੀ ਆਈ ਬੀ, ਸ੍ਰ. ਆਰ ਪੀ ਸਿੰਘ ਡੀ ਜੀ ਪੀ (ਰਿਟਾ), ਸ੍ਰ. ਜਗਤ ਸਿੰਘ ਭਮਰਾ, ਏ ਡੀਜੀ ਪੀ, ਬੀ ਐਸ ਐਫ, ਸ੍ਰ. ਇਕਬਾਲ ਸਿੰਘ ਗਿਲ, ਏ ਆਈ ਜੀ, ਸ੍ਰ. ਰਵਿੰਦਰ ਸਿੰਘ ਨਾਗੀ, ਸਾਬਕਾ ਆਰ ਟੀ ਆਈ ਕਮਿਸ਼ਨਰ, ਐਸ ਪੀ ਸ੍ਰ. ਰਾਜ ਬਲਵਿੰਦਰ ਸਿੰਘ ਮਰਾੜ, ਸ੍ਰ. ਪਰਮਜੀਤ ਸਿੰਘ ਖਹਿਰਾ ਐਸ ਪੀ (ਰਿਟਾ), ਡਾ. ਵਿਕਾਸ ਗੁਪਤਾ ਅਤੇ ਡਾ ਨੀਰਜਾ ਗੁਪਤਾ (ਡਾਇਰੈਕਟਰ ਪ੍ਰੋਫੈਸਰ, ਸਰਜਰੀ ਵਿਭਾਗ, ਪੀ ਜੀ ਆਈ), ਡਾ. ਸੰਤ ਪ੍ਰਕਾਸ਼, ਚੇਅਰਮੈਨ ਇੰਡਸ ਹਸਪਤਾਲ, ਸ੍ਰ. ਜੇ ਪੀ ਸਿੰਘ, ਡੀ ਐਸ ਪੀ, ਸ੍ਰ. ਦਰਸ਼ਨ ਸਿੰਘ ਕਲਸੀ, ਡਾ ਐਸ ਐਸ ਭਮਰਾ, ਪ੍ਰਧਾਨ ਰਾਮਗੜੀ੍ਹਆ ਸਭਾ ਮੁਹਾਲੀ, ਸ੍ਰ. ਗੁਰਮੀਤ ਸਿੰਘ ਭਾਟੀਆ, ਸ੍ਰੀ ਸੰਜੀਵ ਵਸ਼ਿਸ਼ਟ ਅਤੇ ਸ੍ਰ. ਬੀ ਐਸ ਆਨੰਦ, (ਤਿੰਨੇ ਸਾਬਕਾ ਪ੍ਰਧਾਨ, ਮੁਹਾਲੀ ਇੰਡਸਟੀ ਐਸੋਸੀਏਸ਼ਨ), ਸ੍ਰ. ਕੁਲਜੀਤ ਸਿੰਘ ਬੇਦੀ, ਸ੍ਰ. ਅਮਰੀਕ ਸਿੰਘ ਸੋਮਲ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰ. ਸਤਵੀਰ ਸਿੰਘ ਧਨੋਆ, ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਸ੍ਰ. ਗੁਰਮੁਖ ਸਿੰਘ ਸੋਹਲ, ਸ੍ਰ. ਕੰਵਲਜੀਤ ਸਿੰਘ ਰੂਬੀ, ਸ੍ਰ. ਹਰਪਾਲ ਸਿੰਘ ਚੰਨਾ (ਸਾਰੇ ਕੋਂਸਲਰ), ਸ੍ਰ. ਨਰਿੰਦਰ ਸਿੰਘ ਸੰਧੂ, ਸ੍ਰ. ਪ੍ਰਦੀਪ ਸਿੰਘ ਭਾਰਜ, ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਜੇ ਪੀ, ਸ੍ਰ. ਰਣਜੀਤ ਸਿੰਘ ਜਨਰਲ ਸਕੱਤਰ, ਨਾਮਧਾਰੀ ਸੰਗਤ, ਸ੍ਰ. ਮਾਤਾ ਰਾਮ ਧੀਮਾਨ, ਸ੍ਰ. ਦਵਿੰਦਰ ਸਿੰਘ ਵਿਰਕ, ਸ੍ਰ. ਮਨਜੀਤ ਸਿੰਘ ਮਾਨ, ਪ੍ਰਧਾਨ ਦਸ਼ਮੇਸ਼ ਵੈਲਫੇਅਰ ਕੌਂਸਲ, ਸ੍ਰ. ਗੁਰਚਰਨ ਸਿੰਘ ਭਮਰਾ, ਸ੍ਰ. ਮਹਿੰਦਰ ਸਿੰਘ (ਰਿਟਾ ਜੱਜ), ਸ੍ਰ. ਕਰਨੈਲ ਸਿੰਘ ਨੂਰਪੁਰ ਬੇਦੀ, ਸ੍ਰ. ਗਗਨਜੀਤ ਸਿੰਘ ਬੈਂਸ, ਸ੍ਰ. ਦਲਜੀਤ ਸਿੰਘ ਫਲੋਰਾ, ਸ੍ਰ. ਇੰਦਰਜੀਤ ਸਿੰਘ ਖੋਖਰ, ਸ੍ਰ. ਅਮਰਜੀਤ ਸਿੰਘ ਖੁਰਲ, ਸ੍ਰ. ਜਸਪਾਲ ਸਿੰਘ ਵਿਰਕ, ਸ੍ਰ. ਚਨੰਣ ਸਿੰਘ ਕਲਸੀ, ਸ੍ਰ. ਨਿਰਮਲ ਸਿੰਘ ਸਭਰਵਾਲ, ਸ੍ਰ. ਸੂਰਤ ਸਿੰਘ ਕਲਸੀ, ਸ੍ਰ. ਗੁਰਚਰਨ ਸਿੰਘ ਨੰਨੜਾ, ਸ੍ਰ. ਰਵਿੰਦਰ ਸਿੰਘ ਖੋਖਰ, ਸ੍ਰ. ਪਵਿੱਤਰ ਸਿੰਘ ਵਿਰਦੀ, ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਸ੍ਰ. ਰਾਜਪਾਲ ਸਿੰਘ, ਗੁਰਦੁਆਰਾ ਤਾਲਮੇਲ ਕਮੇਟੀ ਦੇ ਚੇਅਰਮੈਨ ਸ੍ਰ. ਹਰਦਿਆਲ ਸਿੰਘ ਮਾਨ, ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ, ਜਨਰਲ ਸਕੱਤਰ ਸ੍ਰ. ਪਰਮਜੀਤ ਸਿੰਘ ਗਿਲ ਅਤੇ ਹੋਰ ਅਹੁਦੇਦਾਰ ਵਲੋਂ ਮਾਤਾ ਬਲਵਿੰਦਰ ਕੌਰ ਨੂੰ ਸ਼ਰਧਾਂਜਲੀ ਦਿੱਤੀ ਗਈ| ਅਖੀਰ ਵਿੱਚ ਮਾਤਾ ਬਲਵਿੰਦਰ ਕੌਰ ਦੇ ਛੋਟੇ ਭਰਾ ਅਤੇ ਸੀਨੀਅਰ ਅਕਾਲੀ ਆਗੂ ਸ੍ਰ. ਜਸਵੰਤ ਸਿੰਘ ਭੁੱਲਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ| ਸਟੇਜ ਦੀ ਜਿੰਮੇਵਾਰੀ ਰਾਮਗੜ੍ਹੀਆ ਸਭਾ ਦੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਨੇ ਨਿਭਾਈ|

Leave a Reply

Your email address will not be published. Required fields are marked *