ਮਾਤਾ ਵੈਸ਼ਨੋ ਦੇਵੀ ਤੇ ਹੋਈ ਤਾਜ਼ਾ ਬਰਫਬਾਰੀ ਕਾਰਨ ਹੈਲੀਕਾਪਟਰ ਸੇਵਾ ਪ੍ਰਭਾਵਿਤ

ਕਟੜਾ, 5 ਜਨਵਰੀ (ਸ.ਬ.) ਜੰਮੂ-ਕਸ਼ਮੀਰ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ| ਪਹਾੜੀ ਖੇਤਰ ਵਿਚ ਤਾਜ਼ਾ ਬਰਫਬਾਰੀ ਹੋਈ, ਜਿਸ ਕਾਰਨ ਮਾਤਾ ਵੈਸ਼ਨੋ ਦੇਵੀ ਭਵਨ ਵੀ ਬਰਫ ਦੀ ਸਫੈਦ ਚਾਦਰ ਨਾਲ ਢੱਕਿਆ ਗਿਆ| ਬਰਫਬਾਰੀ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਮਾਤਾ ਦੇ ਦਰਸ਼ਨਾਂ ਨੂੰ ਆਏ ਯਾਤਰੀਆਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਬਰਫਬਾਰੀ ਕਾਰਨ ਮਾਤਾ ਵੈਸ਼ਨੋ ਦੇਵੀ ਭਵਨ ਤਕ ਜਾਣ ਵਾਲੇ ਹੈਲੀਕਾਪਟਰ ਅਤੇ ਰੋਪਵੇਅ ਸੇਵਾ ਪ੍ਰਭਾਵਿਤ ਹੋਈ|
ਪ੍ਰਾਪਤ ਜਾਣਕਾਰੀ ਮੁਤਾਬਕ ਭਵਨ ਤੇ ਅੱਜ ਸਵੇਰ ਨੂੰ ਬਰਫਬਾਰੀ ਹੋਈ, ਜਿਸ ਕਾਰਨ ਭਵਨ ਬਰਫ ਨਾਲ ਢੱਕਿਆ ਗਿਆ| ਹਾਲਾਂਕਿ ਸ਼ਰਧਾਲੂਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਟੀਮਾਂ ਕੋਸ਼ਿਸ਼ਾਂ ਵਿੱਚ ਜੁਟੀਆਂ ਹਨ ਕਿ ਯਾਤਰਾ ਮਾਰਗ ਤੇ ਪਈ ਬਰਫ ਨੂੰ ਹਟਾਇਆ ਜਾਵੇ| ਦੱਸਿਆ ਜਾ ਰਿਹਾ ਹੈ ਕਿ 4 ਇੰਚ ਤਕ ਬਰਫ ਪਈ ਹੈ| ਸਮੁੱਚੇ ਖੇਤਰ ਵਿਚ ਲਗਾਤਾਰ ਬਰਫਬਾਰੀ ਪੈ ਰਹੀ ਹੈ| ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਹੋਰ ਬਰਫਬਾਰੀ ਹੋ ਸਕਦੀ ਹੈ| ਕਸ਼ਮੀਰ ਵਿੱਚ ਬਰਫਬਾਰੀ ਕਾਰਨ ਹਵਾਈ ਸੇਵਾ ਵੀ ਪ੍ਰਭਾਵਿਤ ਹੋਈ ਹੈ| ਜੰਮੂ-ਕਸ਼ਮੀਰ ਵਿਚ ਪਾਰਾ ਸਿਫਰ ਤੋਂ ਹੇਠਾਂ ਡਿੱਗ ਗਿਆ ਹੈ|

Leave a Reply

Your email address will not be published. Required fields are marked *