ਮਾਤਾ ਵੈਸ਼ਨੋ ਦੇਵੀ ਦੇ ਪ੍ਰਸ਼ਾਦ ਦੀ ਹੋਮ ਡਿਲਿਵਰੀ ਸ਼ੁਰੂ

ਨਵੀਂ ਦਿੱਲੀ, 28 ਸਤੰਬਰ (ਸ.ਬ.) ਕੋਰੋਨਾ ਮਹਾਮਾਰੀ ਕਾਰਨ ਲੱਖਾਂ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਨਹੀਂ ਕਰ ਪਾ ਰਹੇ ਹਨ| ਅਜਿਹੇ ਵਿੱਚ ਉਨ੍ਹਾਂ ਨੂੰ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਘਰ ਬੈਠੇ ਮਾਂ ਦਾ ਪ੍ਰਸਾਦ ਆਨਲਾਈਨ ਮੰਗਵਾ ਸਕਦੇ ਹਨ| ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਡਾਕ ਵਿਭਾਗ ਨਾਲ ਮਿਲ ਕੇ ਭਗਤਾਂ ਲਈ ਪ੍ਰਸ਼ਾਦ ਦੀ ਹੋਮ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ| ਮੰਦਰ ਵਿੱਚ ਪਹਿਲਾਂ ਤੁਹਾਡੇ ਨਾਂ ਨਾਲ ਪੂਜਾ ਹੋਵੇਗੀ, ਇਸ ਤੋਂ ਬਾਅਦ ਪ੍ਰਸ਼ਾਦ ਤੁਹਾਡੇ ਘਰ ਪਹੁੰਚੇਗਾ| ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਹਾਲ ਹੀ ਵਿੱਚ ਟਵਿੱਟਰ ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਸੀ ਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ ਦੇਸ਼ ਵਿੱਚ ਭਗਤਾਂ ਨੂੰ ਹੋਮ ਡਿਲਿਵਰੀ ਦੇ ਮਾਧਿਅਮ ਨਾਲ ਪ੍ਰਸ਼ਾਦ ਦਿਵਾਏ ਜਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ| ਇਸ ਵਿਸ਼ੇ ਤੇ ਹੋਰ ਜਾਣਕਾਰੀ ਪਾਉਣ ਅਤੇ ਆਰਡਰ ਕਰਨ ਲਈ ਸਾਡੇ ਵੈਬਸਾਈਟ ਤੇ ਜਾਣ| ਤੁਸੀਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੇ ਸੰਪਰਕ ਕਰ ਕੇ ਵੀ ਜਾਣਕਾਰੀ ਲੈ ਸਕਦੇ ਹਨ|
ਸ਼ਰਾਈਨ ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ ਵੀ ਸ਼ਰਧਾਲੂ ਪ੍ਰਸ਼ਾਦ ਬੁੱਕ ਕਰਵਾਉਂਦੇ ਹਨ, ਉਨ੍ਹਾਂ ਦੇ ਨਾਂ ਨਾਲ ਪ੍ਰਸ਼ਾਦ ਮਾਤਾ ਦੇ ਭਵਨ ਵਿੱਚ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਂ ਦੀ ਪੂਜਾ ਕੀਤੀ ਜਾਂਦੀ ਹੈ| ਪ੍ਰਸ਼ਾਦ ਤਿੰਨ ਪੈਕੇਜਿੰਗ ਵਿੱਚ ਹੈ 500 ਰੁਪਏ, 1100 ਰੁਪਏ ਅਤੇ 2100 ਰੁਪਏ| 72 ਘੰਟਿਆਂ ਵਿੱਚ ਭਗਤਾਂ ਨੂੰ ਪ੍ਰਸ਼ਾਦ ਭੇਜ ਦਿੱਤਾ ਜਾਂਦਾ ਹੈ| ਇਸ ਸਹੂਲਤ ਤੋਂ ਪਹਿਲਾਂ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਭਵਨ ਸਥਿਤ ਯੱਗ ਸ਼ਾਲਾ ਵਿੱਚ ਹਵਨ-ਪੂਜਾ ਵਿੱਚ ਆਨਲਾਈਨ ਸ਼ਾਮਲ ਹੋਣ ਦੀ ਵੀ ਸ਼ੁਰੂਆਤ ਕੀਤੀ ਸੀ| ਜਿਕਰਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਕਾਰਨ ਮਾਤਾ ਵੈਸ਼ਨੋ ਦੇਵੀ ਮੰਦਰ ਪਿਛਲੇ 5 ਮਹੀਨਿਆਂ ਤੋਂ ਬੰਦ ਸੀ| ਉਸ ਨੂੰ 16 ਅਗਸਤ ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹਿਆ ਗਿਆ|

Leave a Reply

Your email address will not be published. Required fields are marked *