ਮਾਤਾ ਸ਼ੰਕੁਤਲਾ ਆਨੰਦ ਨੂੰ ਸ਼ਰਧਾਂਜਲੀਆਂ ਭੇਂਟ

ਐਸ ਏ ਐਸ ਨਗਰ, 2 ਨਵੰਬਰ (ਸ.ਬ.)  ਆਨੰਦ ਪ੍ਰਾਪਰਟੀ ਦੇ  ਮਾਲਕ ਅਨਿਲ ਕੁਮਾਰ ਆਨੰਦ ਦੀ ਮਾਤਾ ਸ਼ੰਕੁਤਲਾ ਆਨੰਦ ਪਤਨੀ ਸ੍ਰੀ ਸ਼ਾਮ ਲਾਲ ਆਨੰਦ ਨਮਿਤ  ਸ੍ਰੀ ਗਰੁੜ ਪੁਰਾਣ ਦਾ ਪਾਠ ਅਤੇ ਰਸਮ ਕਿਰਿਆ ਸਮਾਗਮ ਸ਼ਿਵ ਮੰਦਰ ਧਰਮਸ਼ਾਲਾ ਫੇਜ 9 ਵਿਖੇ ਕਰਵਾਇਆ ਗਿਆ| ਇਸ ਮੌਕੇ ਵੱਖ ਵੱਖ ਰਾਜਸੀ , ਧਾਰਮਿਕ, ਸਮਾਜਿਕ ਆਗੂਆਂ ਨੇ ਮਾਤਾ ਸ਼ੰਕੁਤਲਾ ਦੇਵੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ| ਇਸ ਮੌਕੇ ਹਲਕਾ ਵਿਧਾਇਕ ਸ ਬਲਬੀਰ ਸਿੰਘ ਸਿਧੂ ਨੇ ਪਰਿਵਾਰ ਵਲੋਂ ਆਏ ਹੋਏ ਵਿਅਕਤੀਆਂ ਦਾ ਧਨਵਾਦ ਕੀਤਾ|  ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਐਮ ਸੀ ਕਮਲਜੀਤ ਸਿੰਘ ਰੂਬੀ ਅਤੇ ਪ੍ਰਕਾਸ਼ਵਤੀ, ਮੰਦਿਰ  ਕਮੇਟੀ ਦੇ ਚੇਅਰਮੈਨ ਮੁਲਖ ਰਾਜ ਸ਼ਰਮਾ, ਪ੍ਰਧਾਨ ਸੱਤਪਾਲ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ, ਪਰਿਵਾਰਕ ਮੈਂਬਰ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ|

Leave a Reply

Your email address will not be published. Required fields are marked *