ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਐਸ. ਏ. ਐਸ ਨਗਰ, 31 ਜੁਲਾਈ (ਸ.ਬ.) ਮਾਤਾ ਸਾਹਿਬ ਕੌਰ ਕਾਲਜ ਨਰਸਿੰਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ| ਕਾਲਜ ਦੇ ਚੇਅਰਮੈਨ ਸ. ਚਰਨਜੀਤ ਸਿੰਘ ਵਾਲੀਆ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਵਾਲੀਆ ਵੱਲੋਂ ਸਮੂਹ ਨਰਸਿੰਗ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਇਹ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ| ਇਸ ਮੌਕੇ ਬੀ. ਐਸ. ਸੀ ਨਰਸਿੰਗ ਭਾਗ ਦੂਜੇ ਦੀਆਂ ਵਿਦਿਆਰਥਣਾਂ ਨੇ ਸਾਉਣ ਦੇ ਮਹੀਨੇ ਦਾ ਸ਼ਗਨ ਮਨਾਉਣ ਅਤੇ ਉਸਦਾ ਆਨੰਦ ਲੈਣ ਨੂੰ ਪ੍ਰਦਸ਼ਿਤ ਕਰਨ ਲਈ ਝੂਲਿਆਂ ਨੂੰ ਸਜਾਇਆ ਜਿਸ ਵਿੱਚ ਚਰਖਾ, ਫੁਲਕਾਰੀ, ਗੁਬਾਰੇ ਅਤੇ ਰੰਗ -ਬਿਰੰਗੇ ਦੁਪੱਟੇ ਬਹੁਤ ਹੀ ਮਨਮੋਹਕ ਢੰਗ ਨਾਲ ਵਰਤੇ|
ਕਾਲਜ ਦੇ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਦੇ ਉਤਸ਼ਾਹ ਸਦਕਾ ਨਰਸਿੰਗ ਟਿਊਟਰ ਸੁਖਪ੍ਰੀਤ ਕੌਰ ਦੀ ਅਗਵਾਈ ਹੇਠ ਸਮੂਹ ਨਰਸਿੰਗ ਕੋਰਸ ਦੀਆਂ ਵਿਦਿਆਰਥਣਾਂ ਨੇ ਗਿੱਧਾ ਪਾਇਆ, ਜਿਸ ਵਿੱਚ ਉਨ੍ਹਾਂ ਨੇ ਦਿੱਲ ਨੂੰ ਛੂਹਣ ਵਾਲੀਆਂ ਬੋਲੀਆਂ ਪਾ ਕੇ ਪੰਜਾਬੀ ਸਭਿਆਚਾਰ ਨੂੰ ਦਰਸਾਇਆ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ| ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਕੁਝ ਨਰਸਿੰਗ ਵਿਦਿਆਰਥਣਾਂ ਨੇ ਆਪਣੇ ਕਰਤੱਬ ਦਿਖਾਏ| ਡਾਇਰੈਕਟਰ ਫਾਇਨੈਸ ਮੈਡਮ ਜਪਨੀਤ ਕੌਰ ਨੇ ਵਿਦਿਆਰਥਣਾਂ ਦੇ ਹੁਨਰ ਦੀ ਖੂਬ ਪ੍ਰਸ਼ੰਸ਼ਾ ਕੀਤੀ| ਤੀਆਂ ਦੇ ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਲਈ ਖੀਰ ਅਤੇ ਮਾਲ-ਪੂੜਿਆਂ ਦਾ ਪ੍ਰਬੰਧ ਵੀ ਕੀਤਾ ਗਿਆ| ਸ. ਤੇਗਬੀਰ ਸਿੰਘ ਡਾਇਰੈਕਟਰ ਐਡਮਿਨ ਅਤੇ ਸ੍ਰੀਮਤੀ ਰਵਨੀਤ ਕੌਰ ਡਾਇਰੈਕਟਰ ਅਕੈਡਮਿਕ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਇਨਸਾਨ ਨੂੰ ਆਪਣੇ ਵਿਰਸੇ ਨਾਲ ਵੀ ਜੁੜੇ ਰਹਿਣਾ ਚਾਹੀਦਾ ਹੈ|

Leave a Reply

Your email address will not be published. Required fields are marked *