ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਵੱਲੋਂ ਮਨਾਇਆ ਗਿਆ ਨਰਸਿੰਗ ਹਫਤਾ ਸ਼ਾਨੋ ਸ਼ੌਕਤ ਨਾਲ ਸਮਾਪਤ

ਐਸ.ਏ.ਐਸ. ਨਗਰ, 18 ਮਈ (ਸ.ਬ.) ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਵਿਖੇ ਨਰਸਿੰਗ ਹਫਤੇ ਦੇ ਸਮਾਪਤੀ ਸਮਾਰੋਹ ਦੇ ਦਿਨ ਸਭਿਆਚਾਰ ਪ੍ਰੋਗਰਾਮ ਦੇ ਨਾਲ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ| ਕਾਲਜ ਦੇ ਚੇਅਰਮੈਨ ਸ. ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਜਸਵਿੰਦਰ ਕੌਰ ਵਾਲੀਆ, ਡਾਇਰੈਕਟਰ ਐਡਮਿਨ ਸ. ਤੇਗਬੀਰ ਸਿੰਘ ਵਾਲੀਆ, ਡਾਇਰੈਕਟਰ ਅਕੈਡਮਿਕ ਸ਼੍ਰੀਮਤੀ ਰਵਨੀਤ ਕੌਰ ਵਾਲੀਆ, ਡਾਇਰੈਕਟਰ ਫਾਇਨੈਂਸ ਮਿਸ ਜਪਨੀਤ ਕੌਰ ਵਾਲੀਆ ਤੇ ਪਿਆਰੀ ਸੀਰਤ ਇਸ ਮੌਕੇ ਦੇ ਮੁੱਖ ਮਹਿਮਾਨ ਸਨ| ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਰਜਿੰਦਰ ਕੌਰ ਢੱਡਾ ਅਤੇ ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਵੀ ਹਾਜਿਰ ਸਨ|
ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਅਸਿਸਟੈਂਟ ਪ੍ਰੋਫੈਸਰ ਮਿਸ ਸੁਖਦੀਪ ਕੌਰ, ਕਲੀਨਿਕਲ ਇਨਸਟਰਕਟਰ ਮਿਸ ਰਮਨਦੀਪ ਕੌਰ, ਮਿਸ ਮਨਦੀਪ ਕੌਰ ਅਤੇ ਮਿਸ ਚੇਤਨਾ ਦੀ ਅਗਵਾਈ ਹੇਠ ਕੀਤਾ ਗਿਆ| ਪ੍ਰੋਗਰਾਮ ਦੀ ਸ਼ੁਰੂਆਤ ਬੀ.ਐਸ.ਸੀ. ਭਾਗ ਦੂਜੇ ਅਤੇ ਜੀ.ਐਨ. ਐਮ. ਭਾਗ ਪਹਿਲੇ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ| ਇਸ ਤੋਂ ਬਾਅਦ ਸੀਨੀਅਰ ਨਰਸਿੰਗ ਟਿਊਟਰ ਸ਼੍ਰੀਮਤੀ ਰੀਟਾ ਨੇ ਨਰਸਿੰਗ ਹਫਤੇ ਦੌਰਾਨ ਹੋਈਆਂ ਵੱਖ-ਵੱਖ ਗਤੀਵਿਧੀਆਂ ਤੇ ਚਾਨਣਾ ਪਾਇਆ ਅਤੇ ਕਲੀਨਿਕਲ ਇਨਸਟਰਕਟਰ ਮਿਸ ਚੇਤਨਾ ਨੇ ਕਾਲਜ ਦੀ ਸਾਲਾਨਾ ਰਿਪੋਰਟ ਵਿਸਥਾਰ ਪੂਰਵਕ ਪੜ੍ਹੀ| ਇਨਾਮ ਵੰਡ ਸਮਾਰੋਹ ਨਰਸਿੰਗ ਟਿਊਟਰ ਸ਼੍ਰੀਮਤੀ ਮਨਪਾਲ ਕੌਰ ਅਤੇ ਕਲੀਨਿਕਲ ਇਨਸਟਰਕਟਰ ਮਿਸ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਹੋਇਆ| ਇਸ ਮੌਕੇ ਤੇ ਕਾਲਜ ਦੀ ਮੈਨੇਜਮੈਂਟ ਵੱਲੋਂ ਕਾਲਜ ਵਿੱਚ ਸਾਲਾਨਾ ਪਰੀਖਿਆ ਵਿੱਚ ਵੱਖ-ਵੱਖ ਕੋਰਸਾਂ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ|
ਕਾਲਜ ਦੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਵਾਇਸ ਪ੍ਰਿੰਸੀਪਲ ਨੇ ਅਧਿਆਪਕਾਵਾਂ ਤੇ ਵਿਦਿਆਰਥਣਾਂ ਦੇ ਇਸ ਨਰਸਿੰਗ ਹਫਤੇ ਵਿੱਚ ਯੋਗਦਾਨ ਲਈ ਉਹਨਾਂ ਦੀ ਭਰਪੂਰ ਪ੍ਰੰਸ਼ਸਾ ਕੀਤੀ| ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਫਿਲਮ ਅਭਨੇਤਰੀ ਪ੍ਰੀਤੋ ਸਾਹਣੀ, ਚਾਰਟਡ ਅਕਾਉਟੈਂਟ ਸ. ਗੁਰਦੀਪ ਸਿੰਘ ਅਤੇ ਹਾਈਕੋਰਟ ਦੇ ਵਕੀਲ ਯੋਗੇਸ਼ ਅਰੋੜਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ|

Leave a Reply

Your email address will not be published. Required fields are marked *