ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਵਿਖੇ ਨਰਸਿੰਗ ਹਫਤੇ ਦਾ ਆਯੋਜਨ

ਐਸ. ਏ. ਐਸ ਨਗਰ, 16 ਮਈ (ਸ.ਬ.) ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੁਹਾਲੀ ਵਿਖੇ ਨਰਸਿੰਗ ਵਿਦਿਆਰਥਣਾਂ ਵੱਲੋਂ ਨਰਸਿੰਗ ਹਫਤੇ ਦਾ ਚੌਥਾ ਦਿਨ ਖੇਲ ਦਿਵਸ ਅਤੇ ਓਪਨ ਪ੍ਰਤਿਭਾ ਮੁਕਾਬਲੇ ਵੱਜੋਂ ਮਨਾਇਆ ਗਿਆ| ਖੇਲ ਦਿਵਸ ਦਾ ਆਯੋਜਨ ਅਸੀਸਟੈਂਟ ਪ੍ਰੋਫੈਸਰ ਰੁਪਿੰਦਰ ਕੌਰ ਅਤੇ ਕਲੀਨੀਕਲ ਇਨਸਟਰਕਟਰ ਰੂਹੀ ਨੇ ਕੀਤਾ| ਇਸ ਖੇਲ ਦਿਵਸ ਵਿੱਚ ਆਉਟਡੋਰ ਗੇਮਜ਼ ਅਤੇ ਇਨਡੋਰ ਗੇਮਜ਼ ਦਾ ਪ੍ਰੰਬਧ ਕੀਤਾ ਗਿਆ| ਆਉਟਡੋਰ ਗੇਮਜ਼ ਵਿੱਚ ਨਿੰਬੂ ਚਮਚ ਦੌੜ, ਤਿੰਨ ਲੱਤ ਦੌੜ ਅਤੇ 100 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ| ਇਨਡੋਰ ਗੇਮਜ਼ ਵਿੱਚ ਗੁਬਾਰਾ ਫਲਾਉਣਾ, ਬਾਲ ਪਿੱਛੇ ਡੱਬੇ ਵਿੱਚ ਸੁੱਟਣ ਅਤੇ ਅੱਖਾਂ ਤੇ ਪੱਟੀ ਬਣ ਕੇ ਗੁੱਡੀ ਦੇ ਬਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ| ਸਭ ਕੋਰਸਾਂ ਦੀਆਂ ਨਰਸਿੰਗ ਵਿਦਿਆਰਥਣਾਂ ਨੇ ਇਹਨਾਂ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ| ਨਿੰਬੂ ਚਮਚਾ ਦੌੜ ਵਿੱਚ ਬੀ. ਐਸ. ਸੀ. ਭਾਗ ਚੌਥੇ ਦੀ ਵਿਦਿਆਰਥਣ ਤਲਵਿੰਦਰ ਕੌਰ ਪਹਿਲੇ, ਪੋਸਟ ਬੇਸਿਕ ਭਾਗ ਦੂਜੇ ਦੀ ਵਿਦਿਆਰਥਣ ਅਨੀਤਾ ਦੂਸਰੇ ਅਤੇ ਬੀ. ਐਸ. ਸੀ. ਭਾਗ ਚੌਥੇ ਦੀ ਵਿਦਿਆਰਥਣ ਮਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀ| ਲੱਤ ਦੌੜ ਵਿੱਚ ਬੀ. ਐਸ. ਸੀ. ਭਾਗ ਚੌਥੇ ਦੀਆਂ ਵਿਦਿਆਰਥਣਾਂ ਮਨਨਿੰਦਰ ਕੌਰ, ਮਨਪ੍ਰੀਤ ਕੌਰ ਪਹਿਲੇ, ਪੂਨਮ, ਅਮਰਦੀਪ ਦੂਸਰੇ ਅਤੇ ਜੀ. ਐਨ. ਐਮ. ਭਾਗ ਦੂਜੇ ਦੀਆਂ ਵਿਦਿਆਰਥਣਾਂ ਮੋਨਿਕਾ ਅਤੇ ਨਿਸ਼ਾ ਤੀਸਰੇ ਸਥਾਨ ਤੇ ਰਹੀਆਂ| 100 ਮੀਟਰ ਦੀ ਦੌੜ ਵਿੱਚ ਜੀ. ਐਨ. ਐਮ. ਭਾਗ ਦੂਜੇ ਦੀ ਵਿਦਿਆਰਥਣ ਰੰਜਨਾਂ ਪਹਿਲੇ, ਬੀ. ਐਸ. ਸੀ. ਭਾਗ ਪਹਿਲੇ ਦੀ ਵਿਦਿਆਰਥਣ ਸੋਫੀਆ ਦੂਜੇ ਅਤੇ ਪੋਸਟ ਬੇਸਿਕ ਭਾਗ ਦੂਜੇ ਦੀ ਵਿਦਿਆਰਥਣ ਅਨੀਤਾ ਤੀਸਰੇ ਸਥਾਨ ਤੇ ਰਹੀਆਂ|

Leave a Reply

Your email address will not be published. Required fields are marked *