ਮਾਨਤਾ ਪ੍ਰਦਾਨ ਕਰਨ ਵਾਲੀਆਂ ਯੂਨੀਵਰਸਿਟੀਆਂ ਅਨਏਡਿਡ ਕਾਲਜਾਂ ਤੋਂ ਐਸ.ਸੀ ਵਿਦਿਆਰਥੀਆਂ ਦੀ ਕੋਈ ਫੀਸ ਨਾ ਮੰਗਣ: ਪੁੱਕਾ

ਐਸ ਏ ਐਸ ਨਗਰ, 15 ਸਤੰਬਰ (ਸ.ਬ.) ਪੰਜਾਬ ਅਨਏਡਿਡ ਕਾਲੇਜਿਸ ਐਸੋਸੀਏਸ਼ਨ (ਪੁੱਕਾ) ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉੁਹ ਮਾਨਤਾ ਪ੍ਰਦਾਨ ਕਰਨ ਵਾਲੀ ਸਾਰੀਆਂ ਯੂਨੀਵਰਸਿਟੀਆਂ ਜਿਵੇਂ ਆਈਕੇਜੀ-ਪੀਟੀਯੂ ਜਲੰਧਰ, ਐਮ ਆਰ ਐਸ-ਪੀਟੀਯੂ ਬਠਿੰਡਾਂ, ਪੀ ਐਸ ਬੀŸਟੀਈ -ਆਈਟੀ, ਚੰਡੀਗੜ ਅਤੇ ਹੋਰ ਯੂਨੀਵਰਸਟਿਆਂ ਨੂੰ ਜਰੂਰੀ ਨਿਰਦੇਸ਼ ਜਾਰੀ ਕਰੇ ਕਿ ਅਨਏਡਿਡ ਕਾਲਜਾਂ ਤੋਂ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਕਿਸੇ ਵੀ ਤਰ੍ਹਾਂ ਦੀ ਫੀਸ ਨਾ ਮੰਗੀ ਜਾਵੇ|
ਪੁੱਕਾ ਦੇ ਪ੍ਰੱਧਾਨ ਡਾ:ਅੰਸ਼ੂ ਕਟਾਰੀਆ ਨੇ ਕਿਹਾ ਕਿ ਕਾਲਜ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਫੰਡ ਜਾਰੀ ਕਰਵਾਉਣ ਲਈ ਯਤਨ ਕਰ ਰਹੇ ਹਨ| ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦਾ ਪਿਛਲੇ 3 ਸਾਲਾਂ ਦਾ 1600 ਕਰੌੜ ਤੋਂ ਜਿਆਦਾ ਪੈਸਾ ਲੰਬਿਤ ਹੈ| ਸਾਲ 2015-16 ਦਾ ਲਗਭਗ 325 ਕਰੋੜ, 2016-17 ਦਾ 715 ਕਰੋੜ, 2017-18 ਦਾ 600 ਕਰੋੜ ਅਤੇ ਹੁਣ 2018-19 ਦਾ 500 ਕਰੋੜ ਤੋਂ ਜਿਆਦਾ ਬਕਾਇਆ ਹੋ ਚੁੱਕਾ ਹੈ| 2100 ਕਰੋੜ ਤੋਂ ਜਿਆਦਾ ਬਕਾਇਆ ਰਾਸ਼ੀ ਵਿੱਚੋਂ ਸਰਕਾਰ ਸਿਰਫ 400 ਹੀ ਜਾਰੀ ਕਰ ਰਹੀ ਹੈ|
ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ ਅਮਿਤ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀਆਂ ਕਾਲਜਾਂ ਤੋਂ ਮਾਨਤਾ ਫੀਸ, ਪ੍ਰੀਖਿਆ ਫੀਸ ਅਤੇ ਵਿਦਿਆਰਥੀਆਂ ਨਾਲ ਸੰਬੰਧਿਤ ਫੀਸ (ਐਸਆਰਐਫ) ਲੈਂਦੀਆਂ ਹਨ ਪਰ ਕਾਲਜ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਜਿਸ ਕਰਕੇ Tਹ ਯੂਨੀਵਰਸਿਟੀਆਂ ਨੂੰ ਇਹ ਫੀਸ ਨਹੀਂ ਦੇ ਸਕਦੇ|

Leave a Reply

Your email address will not be published. Required fields are marked *