ਮਾਨਸਰੋਵਰ ਯਾਤਰਾ ਕਰਕੇ ਨਵੀਂ ਜਾਣਕਾਰੀ ਮਿਲੀ : ਰਾਹੁਲ ਗਾਂਧੀ

ਨਵੀਂ ਦਿੱਲੀ, 5 ਸਤੰਬਰ (ਸ.ਬ.) ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਕੈਲਾਸ਼ ਮਾਨਸਰੋਵਰ ਯਾਤਰਾ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ| ਵਿਰੋਧੀ ਪਾਰਟੀਆਂ ਤੋਂ ਇਲਾਵਾ ਸੋਸ਼ਲ ਮੀਡੀਆ ਉਤੇ ਵੀ ਉਨ੍ਹਾਂ ਦੀ ਯਾਤਰਾ ਨੂੰ ਲੈ ਕੇ ਵਿਵਾਦ ਜਾਰੀ ਹੈ| ਇਸੇ ਵਿਚਾਲੇ ਰਾਹੁਲ ਗਾਂਧੀ ਨੇ ਅੱਜ ਖ਼ੁਦ ਇਸ ਯਾਤਰਾ ਨਾਲ ਜੁੜਿਆ ਟਵੀਟ ਕੀਤਾ ਹੈ| ਰਾਹੁਲ ਨੇ ਲਿਖਿਆ ਹੈ ਕਿ ਇੱਕ ਇਨਸਾਨ ਉਦੋਂ ਹੀ ਕੈਲਾਸ਼ ਜਾਂਦਾ ਹੈ, ਜਦੋਂ ਉਸ ਨੂੰ ਬੁਲਾਵਾ ਆਉਂਦਾ ਹੈ| ਉਨ੍ਹਾਂ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ| ਰਾਹੁਲ ਨੇ ਅੱਗੇ ਲਿਖਿਆ ਹੈ ਕਿ ਜੋ ਵੀ ਉਹ ਇੱਥੇ ਦੇਖਣਗੇ, ਉਹ ਸਾਰਿਆਂ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਨਗੇ|

Leave a Reply

Your email address will not be published. Required fields are marked *