ਮਾਨਸਾ ਵਿੱਚ ਸੜਕ ਹਾਦਸੇ ਦੌਰਾਨ ਇਕ ਕਾਂਵੜੀਏ ਦੀ ਮੌਤ, 9 ਜ਼ਖਮੀ

ਮਾਨਸਾ, 13 ਫਰਵਰੀ (ਸ.ਬ.) ਮਾਨਸਾ ਦੇ ਕਸਬਾ ਭੀਖੀ ਨੇੜੇ ਅੱਜ ਤੜਕੇ ਸਵੇਰੇ ਹਰਿਦੁਆਰ ਤੋਂ ਕਾਂਵੜ ਲੈ ਕੇ ਆ ਰਹੇ ਕਾਂਵੜੀਆਂ ਦੇ ਵਾਹਨ ਨੂੰ ਇਕ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਕਾਂਵੜੀਏ ਦੀ ਮੌਤ ਹੋ ਗਈ ਅਤੇ 9 ਦੇ ਕਰੀਬ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਅਤੇ ਬਠਿੰਡਾ ਦੇ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਵਰਾਤਰੀ ਦੇ ਮੌਕੇ ਤੇ ਕਸਬਾ ਮੌੜ ਮੰਡੀ ਤੋਂ ਸ਼ਿਵ ਭਗਤਾਂ ਦਾ ਇਕ ਜੱਥਾ ਹਰਿਦੁਆਰ ਤੋਂ ਕਾਂਵੜ ਲੈ ਕੇ ਆ ਰਿਹਾ ਸੀ| ਸਵੇਰੇ 4 ਵਜੇ ਦੇ ਕਰੀਬ ਜਦੋਂ ਇਹ ਜੱਥਾ ਕਸਬਾ ਭੀਖੀ ਨੇੜੇ ਪੁੱਜਿਆ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ|
ਹਾਦਸੇ ਵਿੱਚ ਜ਼ਖਮੀ ਹੋਏ ਕਾਂਵੜੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ| ਫਿਲਹਾਲ ਪੁਲੀਸ ਨੇ ਕੈਂਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *