ਮਾਨਸਿਕ ਤਣਾਅ ਦੇ  ਖਾਤਮੇ ਲਈ ਯੋਗਾ ਬੇਹੱਦ ਜਰੂਰੀ: ਸਪਰਾ  

ਐਸ.ਏ.ਐਸ.ਨਗਰ, 21 ਜੂਨ (ਸ.ਬ.) ਮਾਨਸਿਕ ਤਣਾਅ ਦੇ ਖਾਤਮੇ ਲਈ ਯੋਗਾ ਬੇਹੱਦ ਜਰੂਰੀ ਹੈ ਅਤੇ ਯੋਗਾ ਰਾਂਹੀ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਉੱਥੇ ਯੋਗਾ ਸਰੀਰ ਨੂੰ ਲਚਕਦਾਰ ਅਤੇ ਸ਼ਕਤੀਸ਼ਾਲੀ ਬਣਾਉਣ ਵਿੱਚ ਵੀ ਸਹਾਈ ਹੁੰਦਾ ਹੈ|  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਤੀਜੇ ਕੌਮਾਂਤਰੀ ਯੋਗਾ ਦਿਵਸ ਮੌਕੇ ਬਹੁਮੰਤਵੀ ਖੇਡ ਸਟੇਡੀਅਮ,ਸੈਕਟਰ 78 ਮੁਹਾਲੀ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਆਯੂਸ਼ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਰਾਜ ਪੱਧਰੀ ਯੋਗਾ ਦਿਵਸ ਮੌਕੇ ਆਪਣੇ ਸੰਬੋਧਨ ਵਿੱਚ ਕੀਤਾ|
ਸ੍ਰੀਮਤੀ ਸਪਰਾ ਨੇ ਕਿਹਾ ਕਿ ਯੋਗਾ, ਭਾਰਤੀ ਸੰਸਕ੍ਰਿਤੀ ਦੀ ਕੁਲ ਦੁਨੀਆਂ ਨੂੰ ਇੱਕ ਮਹਾਨ ਦੇਣ ਹੈ ਜਿਸ ਨਾਲ ਸਾਡੀ ਪਰੰਪਰਾ ਨੂੰ ਵਿਸ਼ਵ ਪੱਧਰ ਤੇ ਪਛਾਣ ਮਿਲੀ ਹੈ| ਉਨ੍ਹਾਂ ਕਿਹਾ ਯੋਗਾ ਸਰੀਰ ਤੇ  ਮਨ ਨੂੰ ਅਰੋਗ ਰੱਖਣ ਦੇ ਨਾਲ ਨਾਲ ਆਤਮਾ ਦੇ ਵਿਕਾਸ ਵਿੱਚ ਵੀ ਵਾਧਾ ਕਰਦਾ ਹੈ| ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਵੱਧ ਰਹੇ ਦਿਨ ਪ੍ਰਤੀ ਦਿਨ ਪ੍ਰਦੂਸਣ ਕਾਰਨ ਸਾਨੂੰ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਇਨ੍ਹਾਂ ਬਿਮਾਰੀਆਂ ਦੇ ਟਾਕਰੇ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਅਭਿਆਸ ਬੇਹੱਦ ਜਰੂਰੀ ਹੈ| ਜਿਸ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ| ਇਸ ਤੋਂ ਪਹਿਲਾਂ ਉਨ੍ਹਾਂ  ਕੌਮਾਂਤਰੀ ਯੋਗਾ ਦਿਵਸ ਮੇਕੇ ਜ਼ਿਲ੍ਹੇ ਦੇ ਪ੍ਰੋਗਰੈਸਿਵ  ਕਿਸਾਨਾਂ ਵੱਲੋਂ ਜੈਵਿਕ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਸਟਾਲ ਦਾ ਮੁਆਇਨਾ ਵੀ ਕੀਤਾ|
ਇਸ ਮੌਕੇ ਵਧੀਕ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸ੍ਰੀ ਪੀ. ਸ੍ਰੀਨਿਵਾਸਨ ਨੇ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਹਰੇਕ ਇਨਸਾਨ ਨੂੰ ਯੋਗਾ ਅਭਿਆਸ ਨਾਲ ਜੁੜਣਾ ਜਰੂਰੀ ਹੈ| ਜਿਸ ਰਾਂਹੀ ਕਈ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੈ| ਇਸ ਮੌਕੇ ਡਾਇਰੈਕਟਰ ਆਯੂਸ ਵਿਭਾਗ ਪੰਜਾਬ ਸ੍ਰੀ ਰਾਕੇਸ ਸ਼ਰਮਾ ਨੇ ਕਿਹਾ ਕਿ ਯੋਗ ਕਰਨ ਵਾਲਾ ਇਨਸਾਨ ਆਮ ਵਿਅਕਤੀ ਨਾਲੋਂ ਜਿਆਦਾ ਰਿਸਟ-ਪੁਸ਼ਟ ਅਤੇ ਚੁਸਤ ਦਰੁਸਤ ਰਹਿੰਦਾ ਹੈ| ਸਵੇਰ ਦੇ  ਸਮੇਂ  ਯੋਗਾ ਕਰਨਾ ਜਿਆਦਾ ਫਾਇਦੇਮੰਦ ਹੁੰਦਾ ਹੈ ਅਤੇ ਹਰੇਕ ਵਿਅਕਤੀ ਨੂੰ ਸਵੇਰੇ ਘੱਟੋ-ਘੱਟ 20 ਤੋਂ 25 ਮਿੰਟ ਯੋਗਾ ਜਰੂਰ ਕਰਨਾ ਚਾਹੀਦਾ ਹੈ| ਉਨ੍ਹਾਂ ਇਸ ਮੌਕੇ ਰਾਜ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਬਿਮਾਰੀਆਂ ਤੋਂ ਬਚਣ ਲਈ ਯੋਗਾ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ| ਉਨ੍ਹਾਂ ਦੱਸਿਆ ਕਿ ਸਮੂੱਚੇ ਪੰਜਾਬ ਵਿੱਚ ਆਯੂਸ ਵਿਭਾਗ ਵੱਲੋਂ ਯੋਗਾ ਪ੍ਰਤੀ ਲੋਕਾਂ ਵਿੱਚ ਚੇਤਨਾ ਪੈਦਾ ਕੀਤੀ ਜਾ ਰਹੀ ਹੈ ਅਤੇ ਸਮੇਂ ਸਮੇਂ ਤੇ ਕੈਂਪ ਲਗਾ ਕੇ ਯੋਗਾ ਅਭਿਆਸ ਵੀ ਕਰਵਾਇਆ ਜਾਂਦਾ ਹੈ| ਇਸ ਮੌਕੇ ਯੋਗਾ ਦੇ ਮਾਹਿਰ ਡਾ: ਰਾਜੀਵ  ਮਹਿਤਾ ਸਮੇਤ ਆਯੂਸ਼ ਵਿਭਾਗ ਦੇ ਆਯੂਰਵੈਦਿਕ ਡਾਕਟਰ ਅਤੇ ਯੋਗਾ ਦੇ ਇਸਟ੍ਰੱਕਟਰ ਵੱਲੋਂ ਯੋਗਾ ਕਰਵਾਇਆ ਗਿਆ| ਇਸ ਯੋਗਾ ਕੈਂਪ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ 500 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ  ਨੇ ਹਿੱਸਾ ਲਿਆ|
ਰਾਜ ਪੱਧਰੀ ਯੋਗ ਦਿਵਸ ਮੌਕੇ ਅਤੇ ਵਧੀਕ ਡਿਪਟੀ ਕਮਿਸ਼ਨਰ  ਸ੍ਰੀ ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਬੀਰ ਸਿੰਘ,ਐਸ.ਡੀ.ਐਮ. ਆਰ ਪੀ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ ) ਪਾਲਿਕਾ ਅਰੋੜਾ,  ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਸੁਭਾਸ ਮਹਾਜਨ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਲਜਿੰਦਰ ਸਿੰਘ, ਮੁੱਖ ਖੇਤੀਬਾੜ੍ਹੀ ਅਫਸਰ ਰਾਕੇਸ ਸ਼ਰਮਾ, ਪ੍ਰੋਜੈਕਟ ਡਾਇਰੈਕਟਰ ਖੇਤੀਬਾੜ੍ਹੀ ਵਿਭਾਗ ਚਮਨ ਲਾਲ, ਜ਼ਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾ. ਅਜੇ ਭਾਰਤੀ, ਜ਼ਿਲ੍ਹਾ  ਮੈਨੇਜਰ ਲੀਡ ਬੈਂਕ ਪੀ.ਐਨ.ਬੀ ਸ੍ਰੀ ਆਰ ਕੇ ਸੈਣੀ,  ਸਹਾਇਕ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ, ਡਿਪਟੀ ਡੀ.ਈ.ਓ ਸ੍ਰੀਮਤੀ ਗੁਰਪ੍ਰੀਤ ਕੌਰ, ਡਿਪਟੀ ਡੀ.ਈ.ਓ ਰੁਪਿੰਦਰ ਕੌਰ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਰੁਪਿੰਦਰ ਕੌਰ, ਜ਼ਿਲ੍ਹਾ ਖਜਾਨਾ ਅਫ਼ਸਰ ਸ੍ਰੀ ਸੋਹਣ ਜੀਤ ਸਿੰਘ, ਤਕਨੀਕੀ ਸਹਾਇਕ  ਚਮਨ ਲਾਲ, ਸਰੀਰਕ ਸਿੱਖਿਆ ਅਧਿਆਪਕ  ਸਮਸ਼ੇਰ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਅਧਿਆਤਮਕ ਪ੍ਰਕਾਸ, ਅਮਰੀਕ ਸਿੰਘ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਪਾਲ ਕੌਰ, ਬੀਨਾ, ਲਸ਼ਮੀ  ਦੇਵੀ, ਨਰਿੰਦਰ ਕੌਰ, ਮਨੂ ਓਬਰਾਏ, ਜਸਵੀਰ ਕੌਰ ਤੋ ਇਲਾਵਾ ਹੋਰ ਖੇਡ ਅਧਿਆਪਕ ਵੀ ਮੌਜੂਦ ਸਨ|

Leave a Reply

Your email address will not be published. Required fields are marked *