ਮਾਨਸਿਕ ਤੌਰ ਤੇ ਬਿਮਾਰ ਔਰਤ ਨੂੰ ਪੁਲੀਸ ਨੇ ਪਿੰਗਲਵਾੜਾ ਵਿਖੇ ਦਾਖਿਲ ਕਰਵਾਇਆ

ਪਟਿਆਲਾ, 29 ਅਗਸਤ (ਬਿੰਦੂ ਸ਼ਰਮਾ) ਪਟਿਆਲਾ ਵਿੱਚ ਲਾਹੌਰੀ            ਗੇਟ ਦੇ ਕੋਲ ਮਾਤਾ ਕੌਸ਼ਲਿਆ ਹਸਪਤਾਲ ਦੇ ਬਾਹਰ ਬਿਨਾਂ ਕੱਪੜਿਆਂ ਦੇ ਘੁੰਮ ਰਹੀ ਮਾਨਸਿਕ ਤੌਰ ਤੇ ਇੱਕ ਬਿਮਾਰ ਔਰਤ ਨੂੰ ਪੁਲੀਸ ਵਲੋਂ ਕਪੜੇ ਪਵਾ ਕੇ ਪਿੰਗਲਵਾੜਾ ਵਿਖੇ ਦਾਖਿਲ ਕਰਵਾਇਆ| 
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਹਿਲਾ ਇੱਥ ਕਾਫੀ ਸਮੇਂ ਤੋਂ ਮਾਰਕੀਟ ਵਿੱਚ ਘੁੰਮ ਰਹੀ ਸੀ ਅਤੇ ਮਾਰਕੀਟ ਵਾਲਿਆਂ ਨੇ ਉਸਨੂੰ ਕੱਪੜੇ ਵੀ ਪਹਿਨਾਏ ਪਰੰਤੂ ਉਹ ਕਪੜੇ ਲਾਹ ਕੇ ਸੁੱਟ ਦਿੰਦੀ ਸੀ ਜਿਸਤੋਂ ਬਾਅਦ ਮਾਰਕੀਟ ਵਾਲਿਆਂ ਵਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ| ਇਸਤੋਂ ਬਾਅਦ ਸਬ ਇੰਸਪੈਕਟਰ ਅਜੀਤ ਕੌਰ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚ ਪੁਲੀਸ ਪ੍ਰਸ਼ਾਸਨ ਦੀ ਟੀਮ ਨੇ ਉਸਨੂੰ ਕੱਪੜੇ ਪੁਆਏ ਅਤੇ ਆਪਣੇ ਨਾਲ ਪੁਲੀਸ ਸਟੇਸ਼ਨ ਲੈ ਗਈ ਜਿੱਥੇ ਉਕਤ ਮਹਿਲਾ ਨੂੰ ਖਾਣਾ ਖਿਲਾਇਆ ਗਿਆ| 
ਅਜੀਤ ਕੌਰ ਨੇ ਦੱਸਿਆ ਕਿ ਇਸ ਮਹਿਲਾ ਨੇ ਆਪਣਾ ਨਾਮ ਸਵਿਤਰੀ ਦੱਸਿਆ ਹੈ ਜਿਹੜੀ ਖੁਦ ਨੂੰ ਮੁਰਾਦਾਬਾਦ ਅਤੇ ਕਦੇ ਕਾਲੀ ਮਾਤਾ ਮੰਦਿਰ ਦੀ ਰਹਿਣ ਵਾਲੀ ਦੱਸਦੀ ਹੈ| ਇਸ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਦੋ ਮੁੰਡੇ ਹਨ ਅਤੇ ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ| ਉਹਨਾਂ ਦੱਸਿਆ ਕਿ ਇਸ ਮਹਿਲਾ ਦਾ ਮੈਡੀਕਲ ਕਰਵਾਉਣ ਉਪਰੰਤ ਵੀਰ ਜੀ ਪਿੰਗਲਵਾੜਾ ਆਸ਼ਰਮ ਵਿੱਚ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *