ਮਾਨਸੂਨ ਦੇ ਕਹਿਰ ਦੀ ਮਾਰ ਝੱਲਦਾ ਕੇਰਲ

ਕੁਦਰਤ ਦੇ ਕਹਿਰ ਨਾਲ ਦੇਸ਼ ਦੇ ਦੱਖਣ ਕਿਨਾਰੇ ਤੇ ਵਸਿਆ ਖੂਬਸੂਰਤ ਰਾਜ ਕੇਰਲ ਬੁਰੀ ਤਰ੍ਹਾਂ ਬੇਹਾਲ ਹੈ| ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸਦੇ ਮੁਤਾਬਕ ਉਥੇ ਕੁਲ 324 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 2 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ| ਹਾਲਾਤ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਥੇ ਹੁਣ ਤੱਕ ਸਾਧਰਨ ਤੋਂ 37.5 ਫੀਸਦ ਮੀਂਹ ਜ਼ਿਆਦਾ ਪਿਆ ਹੈ| ਨਾਲ ਹੀ 14 ਵਿੱਚੋਂ 7 ਜਿਲ੍ਹਿਆਂ ਦੀ ਹਾਲਤ ਖ਼ਰਾਬ ਹੈ ਅਤੇ 13 ਜਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੋਇਆ ਹੈ| ਇਹ ਆਸਾਨ ਗੱਲ ਨਹੀਂ ਕਿ ਜੋ ਸੂਬਾ ਮਾਨਸੂਨ ਦਾ ਸਵਾਗਤ ਪਹਿਲਾਂ ਕਰਦਾ ਹੈ, ਪਰ ਮੀਂਹ ਨਾਲ ਤਬਾਹੀ ਦਾ ਬੇਹੱਦ ਕਰੂਰ ਮੰਜਰ ਦਿਖ ਰਿਹਾ ਹੈ| ਸ਼ੁਰੂਆਤ ਵਿੱਚ 24 ਘੰਟੇ ਵਿੱਚ ਇੱਥੇ ਪੰਜ ਗੁਣਾਂ ਮੀਂਹ ਪਿਆ| ਕੇਰਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨਾ ਜਿਆਦਾ ਮੀਂਹ ਪਿਆ| ਇਹੀ ਵਜ੍ਹਾ ਹੈ ਕਿ 22 ਡੈਮਾਂ ਦੇ ਸਾਰੇ ਦਰਵਾਜੇ ਇਕੱਠੇ ਖੋਲ੍ਹਣ ਦੀ ਨੌਬਤ ਆ ਗਈ| ਹੁਣ ਸਿਰਫ ਤਬਾਹੀ ਦੇ ਹੀ ਦ੍ਰਿਸ਼ ਕਹਿ ਸਕਦੇ ਹਾਂ ਕਿ ਕੁਦਰਤ ਨੇ ਇੱਥੇ ਦੀ ਖੂਬਸੂਰਤੀ ਨੂੰ ਤਹਿਸ – ਨਹਿਸ ਕਰ ਦਿੱਤਾ ਹੈ| ਇਸ ਨਾਲ ਰਾਜ ਨੂੰ ਫਿਰ ਤੋਂ ਪਟਰੀ ਤੇ ਆਉਣ ਵਿੱਚ ਸਾਲਾਂ ਲੱਗ ਜਾਣਗੇ| ਮਾਨਸੂਨ ਹਰ ਸਾਲ ਆਪਣੇ ਕਹਿਰ ਨਾਲ ਬਰਬਾਦੀ ਦਾ ਫਸਾਨਾ ਲਿਖਦੀ ਹੈ| ਇਹ ਉਤਰ ਭਾਰਤ ਦੇ ਕੁੱਝ ਪ੍ਰਦੇਸ਼ਾਂ ਵਿੱਚ ਤਾਂ ਦਿਸਦਾ ਹੈ, ਪਰੰਤੂ ਕੇਰਲ ਵਿੱਚ ਅਜਿਹੇ ਹਾਲਾਤ ਪਹਿਲੀ ਵਾਰ ਵੇਖੇ ਗਏ ਹਨ| ਇਸ ਗੱਲ ਨੂੰ ਅਪਨਾਉਣ ਵਿੱਚ ਹਰਜ ਨਹੀਂ ਕਿ ਕੁਦਰਤ ਦੇ ਨਿਯਮ- ਕਾਇਦਿਆਂ ਨਾਲ ਲੜਿਆ ਨਹੀਂ ਜਾਂਦਾ| ਫਿਰ ਵੀ ਇਸ ਗੱਲ ਦੀ ਪੜਤਾਲ ਤਾਂ ਹੋਣੀ ਚਾਹੀਦੀ ਹੈ ਕਿ ਕੇਰਲ ਵਿੱਚ ਕੀ ਕੁਦਰਤ ਨਾਲ ਦੋ-ਦੋ ਹੱਥ ਕਰਨ ਹਿੰਮਤ ਕੀਤੀ ਗਈ ਹੈ? ਕਿਉਂਕਿ ਰਾਜ ਦੀ ਜੋ ਹਾਲਤ ਹੈ, ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ| ਹਾਲਾਂਕਿ ਕੇਰਲ ਅਤੇ ਕੁਦਰਤ ਇੱਕ – ਦੂਜੇ ਦੇ ਪੂਰਕ ਹਨ ਅਤੇ ਉਥੇ ਦੀ ਆਮਦਨੀ ਦਾ ਇੱਕ ਵੱਡਾ ਹਿੱਸਾ ਟੂਰਿਜਮ ਤੋਂ ਆਉਂਦਾ ਹੈ| ਅਤੇ ਹੜ੍ਹ ਨੇ ਜਿਸ ਤਰ੍ਹਾਂ ਇੱਥੇ ਦੀ ਖੂਬਸੂਰਤੀ ਨੂੰ ਰੌਂਦਿਆ ਹੈ, ਉਹ ਰਾਜ ਲਈ ਮੁਸ਼ਕਿਲ ਸਮਾਂ ਹੈ| ਕੁਲ ਨੁਕਸਾਨ ਦਾ ਅਨੁਮਾਨ ਕਰੀਬ 8 ਹਜਾਰ ਕਰੋੜ ਰੁਪਏ ਦੱਸਿਆ ਗਿਆ ਹੈ ਪਰੰਤੂ ਇੰਨੀ ਰਕਮ ਮਿਲਣ ਤੋਂ ਬਾਅਦ ਵੀ ਹਾਲਾਤ ਪਹਿਲਾਂ ਦੀ ਤਰ੍ਹਾਂ ਹੋਣ ਵਿੱਚ ਕਾਫੀ ਸਮਾਂ ਲੱਗ ਜਾਵੇਗਾ| ਹਾਲਾਂਕਿ ਕੇਂਦਰ ਸਰਕਾਰ ਤੋਂ ਫੌਰੀ ਤੌਰ ਤੇ ਮਦਦ ਮਿਲਣ ਨਾਲ ਬਹੁਤ ਕੁੱਝ ਕਾਬੂ ਵਿੱਚ ਆਇਆ ਹੈ| ਪਹਿਲਾਂ ਗ੍ਰਹਿ ਮੰਤਰੀ ਅਤੇ ਹੁਣ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੌਰੇ ਨਾਲ ਰਾਹਤ ਕਮਦਿਲੀਆਂ ਵਿੱਚ ਤੇਜੀ ਆਉਣ ਦੀ ਉਮੀਦ ਉਠੀ ਹੈ| ਮਹਾਵਿਪਦਾ ਦੀ ਇਸ ਘੜੀ ਵਿੱਚ ਦੇਸ਼ਵਾਸੀਆਂ ਨੂੰ ਕੇਰਲ ਦੀ ਜਨਤਾ ਦੇ ਨਾਲ ਜੁਗਲਬੰਦੀ ਕਰਨ ਦੀ ਜ਼ਰੂਰਤ ਹੈ| ਏਕਤਾ ਅਤੇ ਅਟੁੱਟ ਭਾਰਤ ਦੇ ਇਸ ਸਿੱਧਾਂਤ ਨੂੰ ਹੋਰ ਜ਼ਿਆਦਾ ਮਜਬੂਤੀ ਦੇਣ ਦਾ ਇਹੀ ਸੂਹਲ ਸਮਾਂ ਹੈ|
ਮਨਵੀਰ ਸਿੰਘ

Leave a Reply

Your email address will not be published. Required fields are marked *