ਮਾਮਲਾ ਫੇਜ਼ 2 ਵਿੱਚ ਬੱਚੇ ਨੂੰ ਆਵਾਰਾ ਕੁੱਤੇ ਵਲੋਂ ਕੱਟਣ ਦਾ ਬੱਚੇ ਦੇ ਪਿਤਾ ਵਲੋਂ ਰਾਜਪਾਲ ਪੰਜਾਬ ਅਤੇ ਮੇਅਰ ਨੂੰ ਕਾਨੂੰਨੀ ਨੋਟਿਸ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਬੀਤੀ 22 ਮਾਰਚ ਨੂੰ ਗੁਰਦੁਆਰਾ ਫੇਜ 2 ਵਿਖੇ ਰਾਤ ਸਮੇਂ ਜਿਸ ਬੱਚੇ  ਜਪਦੀਪ ਸਿੰਘ ਨੂੰ ਕੁੱਤੇ ਨੇ ਵੱਢ ਲਿਆ ਸੀ, ਉਸ ਬੱਚੇ ਦੇ ਪਿਤਾ ਪਰਮਜੀਤ ਸਿੰਘ ਨੇ ਪੰਜਾਬ ਦੇ ਰਾਜਪਾਲ,  ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੰਗ ਕੀਤੀ ਹੈ ਕਿ ਉਸ ਨੂੰ ਉਸਦੇ ਬੱਚੇ ਦੇ ਇਲਾਜ ਦਾ ਖਰਚਾ ਅਤੇ ਮੁਆਵਜਾ ਦਿਤਾ ਜਾਵੇ|
ਅੱਜ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਪਰਮਜੀਤ ਸਿੰਘ ਨੇ ਦਸਿਆ ਕਿ 22 ਮਾਰਚ ਦੀ ਰਾਤ ਨੂੰ 10 ਵਜੇ ਦੇ ਕਰੀਬ ਉਹ ਗੁਰਦੁਆਰਾ              ਫੇਜ 2 ਵਿਚ ਉਹ ਸੇਵਾ ਕਰ ਰਿਹਾ ਸੀ ਕਿ ਉਥੇ ਹੀ ਮੌਜੂਦ ਉਸਦੇ ਤਿੰਨ ਸਾਲ ਦੇ ਬੇਟੇ ਜਪਦੀਪ ਸਿੰਘ ਨੂੰ ਇਕ ਆਵਾਰਾ ਕੁੱਤੇ ਨੇ ਕਟ ਲਿਆ| ਇਸ ਅਵਾਰਾ ਕੁੱਤੇ ਨੇ ਬੱਚੇ ਜਪਦੀਪ ਦੀ ਖਬੀ ਗਲ ਅਤੇ ਬੁੱਲ ਚਬਾ ਲਏ, ਇਸ ਉਪਰੰਤ ਬੱਚੇ ਨੂੰ ਗੰਭੀਰ ਹਾਲਤ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਵਿਖੇ ਲਿਜਾਇਆ ਗਿਆ| ਉਸਨੇ ਦਸਿਆ ਕਿ ਹੁਣ ਉਸਦੇ ਬੱਚੇ ਦੀ ਪਲਾਸਟਿਕ ਸਰਜਰੀ ਹੋਵੇਗੀ ਜਿਸ ਉਪਰ ਕਾਫੀ ਖਰਚਾ ਆਵੇਗਾ| ਉਸਨੇ ਦਸਿਆ ਕਿ ਆਵਾਰਾ ਕੁੱਤਿਆਂ ਦੀ ਸਮਸਿਆ ਹਲ ਕਰਨ ਦੀ ਜਿੰਮੇਵਾਰੀ ਨਗਰ ਨਿਗਮ ਦੇ ਮੇਅਰ ਦੀ ਬਣਦੀ ਹੈ, ਇਸ ਲਈ ਉਸ ਨੂੰ ਪੰਜ ਲੱਖ ਰੁਪਏ ਅਦਾ ਕੀਤੇ ਜਾਣ ਤਾਂ ਕਿ ਉਹ ਆਪਣੇ ਬੱਚੇ ਦਾ ਸਹੀ ਤਰੀਕੇ ਨਾਲ ਇਲਾਜ ਕਰਵਾ ਸਕੇ| ਉਸਨੇ ਕਿਹਾ ਕਿ ਜੇ ਉਸਨੂੰ ਪੰਜ ਲੱਖ ਰੁਪਏ ਅਦਾ ਨਾ ਕੀਤੇ ਗਏ ਤਾਂ ਉਹ ਇਸ ਸਬੰਧੀ ਕਾਨੂੰਨੀ ਕਾਰਵਾਈ                       ਕਰੇਗਾ|

Leave a Reply

Your email address will not be published. Required fields are marked *