ਮਾਮਲਾ 4500 ਏਕੜ ਜਮੀਨ ਦਾ, ਕਿਸਾਨਾਂ ਵੱਲੋਂ ਸਰਕਾਰ ਨੂੰ ਅਲਟੀਮੇਟਮ

ਐਸ.ਏ.ਐਸ.ਨਗਰ, 24 ਮਾਰਚ (ਸ.ਬ.) ਮੰਤਰੀ ਮੰਡਲ ਵੱਲੋਂ ਬੀਤੇ ਦਿਨੀਂ ਗਮਾਡਾ ਰਾਹੀਂ ਐਰੋਸਿਟੀ ਵਿਸਥਾਰ ਲਈ 4500 ਏਕੜ ਲੈਂਡ ਬੈਂਕ ਤਿਆਰ ਕਰਨ ਲਈ ਲੈਂਡ ਪਾਲਿਸੀ 2013 ਵਿੱਚ ਸੋਧ ਕਰਨ ਸਬੰਧੀ ਦਿੱਤੀ ਗਈ ਪ੍ਰਵਾਨਗੀ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ| ਇਸ ਸਬੰਧੀ ਅੱਜ ਕਿਸਾਨ ਹਿੱਤ ਬਚਾਉ ਕਮੇਟੀ ਦੇ ਮੈਂਬਰਾਂ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਗਮਾਡਾ ਵੱਲੋਂ ਪਹਿਲਾਂ ਵੱਖ-ਵੱਖ ਅਵਾਰਡਾਂ ਤਹਿਤ ਬਣਦੇ ਵਪਾਰਕ ਅਤੇ ਰਿਹਾਇਸ਼ੀ ਰਕਬੇ ਦੀ ਅਲਾਟਮੈਂਟ ਨਾਂ ਕਰਨ ਕਰਕੇ ਕਿਸਾਨਾਂ ਨੂੰ ਆਹਤ ਕੀਤਾ ਹੈ ਅਤੇ ਅਜਿਹੇ ਫੈਸਲਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਇਲਾਕੇ ਦੇ ਕਿਸਾਨਾਂ ਵਲੋਂ ਗਠਿਤ ਕੀਤੀਆਂ ਕਮੇਟੀਆਂ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਲੈਂਡ ਪੁਲਿੰਗ ਬਾਰੇ ਮੰਤਰੀ ਮੰਡਲ ਵਲੋਂ ਭਾਵੇਂ ਕਿਸਾਨਾਂ ਦੇ ਹਿੱਤਾਂ ਲਈ ਫੈਸਲੇ ਲਏ ਜਾਂਦੇ ਹਨ ਪਰ ਗਮਾਡਾ ਵੱਲੋਂ ਇਸ ਨੂੰ ਲਾਗੂ ਕਰਨ ਸਮੇਂ ਮਨਮਰਜੀਆਂ ਕੀਤੀਆਂ ਜਾਂਦੀਆਂ ਹਨ ਅਤੇ ਗਮਾਡਾ ਵੱਲੋਂ ਪਹਿਲਾਂ ਵੀ ਮੰਤਰੀ ਪ੍ਰੀਸ਼ਦ ਦੇ ਫੈਸਲੇ ਨੂੰ ਨਜ਼ਰ ਅੰਦਾਜ ਕਰਦਿਆਂ ਕਿਸਾਨਾਂ ਦੇ ਬਣਦੇ ਹਿਸੇ 1210 ਵਰਗ ਗੱਜ ਦੇ ਰਕਬੇ ਨੂੰ ਘਟਾ ਕੇ ਅਵਾਰਡ ਨੰਬਰ 508,518,527 ਆਦਿ ਤਹਿਤ ਧੋਖਾਧੜੀ ਕੀਤੀ ਜਾਂਦੀ ਰਹੀ ਹੈ|
ਕਿਸਾਨਾਂ ਨੇ ਮੰਗ ਕੀਤੀ ਕਿ ਗਮਾਡਾ ਵਲੋਂ ਐਰੋਸਿਟੀ ਅਤੇ ਆਈ ਟੀ ਸਿਟੀ ਲਈ ਅਕਵਾਇਰ ਹੋਈ ਜਮੀਨ ਦੇ ਭੋਂ ਮਾਲਕਾਂ ਨੂੰ ਕੈਬਨਿਟ ਕਮੇਟੀ ਦੇ ਫੈਸਲੇ ਅਨੂਸਾਰ ਲੈਂਡ ਪੁਲਿੰਗ ਦੇਣ ਬਾਰੇ ਪਹਿਲਾਂ ਕਾਰਵਾਈ ਕੀਤੀ ਜਾਵੇ ਅਤੇ ਜੋ ਕਿਸਾਨ ਲੈਂਡ ਪੁਲਿੰਗ ਨਹੀਂ ਲੈਣਾ ਚਾਹੁੰਦਾ ਉਨ੍ਹਾਂ ਨੂੰ ਨਗਦ ਮੁਆਵਜਾ ਦੇਣਾ ਯਕੀਨੀ ਬਣਾਇਆ ਜਾਵੇ| ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਰਜੀ ਹੋਣੀ ਚਾਹਿਦੀ ਹੈ ਕਿ ਉਹਨਾਂ ਨੇ ਲੈਂਡ ਪੁਲਿੰਗ ਤਹਿਤ ਜਮੀਨ ਦੇਣੀ ਹੈ ਜਾਂ ਨਕਦ ਮੁਆਵਜਾ ਲੈਣਾ ਹੈ|
ਕਿਸਾਨਾਂ ਵੱਲੋਂ ਸਰਕਾਰ ਨੂੰ ਤਿੱਖੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਦੀ ਮੰਗਾ ਨਾਲ ਮੰਨਿਆ ਗਈਆਂ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਏਗਾ|ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਕੁਰੜੀ ਤੋਂ ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਮਲਕੀਤ ਸਿੰਘ, ਸੁਖਜਿੰਦਰ ਸਿੰਘ, ਗੁਰਬਜਨ ਸਿੰਘ ਨੰਬਰਦਾਰ, ਗੁਰਨਾਮ ਸਿੰਘ, ਗੁਰਜੰਟ ਸਿੰਘ ਢਿੱਲੋਂ , ਗੁਰਜੀਤ ਸਿੰਘ, ਸ਼ਿੰਗਾਰਾ ਸਿੰਘ, ਭਾਗ ਸਿੰਘ, ਸਰਪੰਚ ਛੱਜਾ ਸਿੰਘ ਅਤੇ ਸਾਬਕਾ ਸਰਪੰਚ ਸਵਰਨ ਸਿੰਘ ਸਮੇਤ ਵੱਖ-ਵੱਖ ਪਿੰਡਾ ਦੇ ਕਿਸਾਨ ਹਾਜਿਰ ਸਨ|

Leave a Reply

Your email address will not be published. Required fields are marked *