ਮਾਮੂਲੀ ਗੱਲ ਤੋਂ ਹੋਏ ਝਗੜੇ ਕਾਰਨ ਇਕ ਵਿਅਕਤੀ ਨੂੰ ਮਾਰੀ ਗੋਲੀ

ਮੇਰਠ, 30 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਵਿੱਚ ਮੇਰਠ ਦੇ ਸਿਵਲ ਲਾਇੰਸ ਖੇਤਰ ਵਿੱਚ ਰਾਤੀ ਮਾਮੂਲੀ ਗੱਲ ਤੋਂ ਝਗੜਾ ਹੋਣ ਕਾਰਨ ਗੁਟਖਾ ਦੁਕਾਨਦਾਰ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ| ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਖੋਖੇ ਨੂੰ ਅੱਗ ਲਗਾ ਦਿੱਤੀ,ਜਿਸ ਨਾਲ ਖੜ੍ਹੀਆਂ ਦੋ ਮੋਟਰ ਸਾਈਕਲਾਂ ਵੀ ਸੜ੍ਹ ਗਈਆਂ|
ਪੁਲੀਸ ਸੂਤਰਾਂ ਨੇ ਦੱਸਿਆ ਕਿ ਪੂਰਵਾ ਸ਼ੇਖਲਾਲ ਮੁੱਹਲਾ ਵਾਸੀ ਯੂਨਸ ਸ਼ਮਸਾਦ ਦੇ ਖੋਖੇ ਤੇ ਗੁਟਖਾ ਖਰੀਦਣ ਗਿਆ ਸੀ| ਇਸ ਦਰਮਿਆਨ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ| ਗੱਲ ਵਧਣ ਤੇ ਸ਼ਮਸਾਦ ਨੇ ਯੂਨਸ ਨੂੰ ਗੋਲੀ ਮਾਰ ਦਿੱਤੀ| ਜ਼ਖਮੀ ਅਵਸਥਾ ਵਿੱਚ ਉਸ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ| ਉਨ੍ਹਾਂ ਦੱਸਿਆ ਕਿ ਯੂਨਸ ਦੀ ਮੌਤ ਤੋਂ ਬਾਅਦ ਸੈਂਕੜੋ ਲੋਕ ਦੋਸ਼ੀ ਦੇ ਖੋਖੇ ਤੇ ਗਏ ਅਤੇ ਭੰਨ੍ਹ ਤੋੜ ਕਰਨ ਤੋਂ ਬਾਅਦ ਅੱਗ ਲਗਾ ਦਿੱਤੀ| ਅੱਗ ਦੇ ਕਾਰਨ ਉਥੇ ਖੜ੍ਹੀਆਂ ਦੋ ਮੋਟਰਸਾਈਕਲਾਂ ਸੜ੍ਹ ਗਈਆਂ| ਪੁਲੀਸ ਨੇ ਮੌਕੇ ਤੇ ਪੁੱਜ ਕੇ ਸਥਿਤੀ ਨੂੰ ਕਾਬੂ ਕੀਤਾ| ਘਟਨਾ ਤੋਂ ਬਾਅਦ ਖੇਤਰ ਵਿੱਚ ਪੁਲੀਸ ਤੈਨਾਤ ਕਰ ਦਿੱਤੀ ਹੈ|

Leave a Reply

Your email address will not be published. Required fields are marked *