ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਹਾਂਗਕਾਂਗ ਵਿੱਚ ਕਾਊਂਟਰ ਖੋਲ੍ਹਿਆ

ਚੰਡੀਗੜ੍ਹ, 9 ਅਗਸਤ (ਸ.ਬ.) ਸਹਿਕਾਰਤਾ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿੱਚ ਇਸ ਖੇਤਰ ਦੇ ਸਭ ਤੋਂ ਅਹਿਮ ਸਹਿਕਾਰੀ ਅਦਾਰੇ ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਦਾ ਘੇਰਾ ਵਧਾਉਂਦਿਆਂ ਹਾਂਗਕਾਂਗ ਵਿਖੇ ਵਿਕਰੀ ਕੇਂਦਰ ਖੋਲ੍ਹਿਆ ਹੈ| ਇੰਡੀਆ ਫੂਡ ਮਾਰਟ ਦੇ ਉਦਮ ਸਦਕਾ ਹਾਂਗਕਾਂਗ ਦੀ ਮਸ਼ਹੂਰ ਇੰਡੀਆ ਮਾਰਕਿਟ ‘ਚੁੰਗ ਕਿੰਗ ਮੋਨਸਨ’ ਵਿੱਚ ਕਮਲ ਸਵੀਟ ਵਿਖੇ ਮਾਰਕਫੈਡ ਦਾ ਕਾਊਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਮਾਰਕਫੈਡ ਦੇ ਡਾਇਰੈਕਟਰ ਸ੍ਰੀ ਸੰਦੀਪ ਸਿੰਘ ਰੰਧਾਵਾ ਨੇ ਕੀਤਾ| ਉਦਘਾਟਨ ਮੌਕੇ ਬੋਲਦਿਆਂ ਸੀ੍ਰ ਰੰਧਾਵਾ ਨੇ ਆਖਿਆ ਕਿ ਚਾਹੇ ਮਾਰਕਫੈਡ ਲਈ ਇਹ ਬਿਲਕੁਲ ਨਵੀਂ ਮਾਰਕੀਟ ਹੈ ਇਸ ਲਈ ਆਉਣ ਵਾਲੇ ਸਮੇਂ ਵਿੱਚ ਪੂਰੀ ਮਿਹਨਤ ਕਰਕੇ ਮਾਰਕਫੈਡ ਦੇ ਉਤਪਾਦਾਂ ਨੂੰ ਪ੍ਰਚੱਲਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ|
ਇੰਡੀਆ ਫੂਡ ਮਾਰਟ ਦੇ ਮਾਲਕ ਸ੍ਰੀ ਕੁਲਦੀਪ ਸਿੰਘ ਉੱਪਲ ਅਤੇ ਸ੍ਰੀ ਗੁਰਮੀਤ ਸਿੰਘ ਸੱਗੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਤੀਆਂ ਦੇ ਮੇਲੇ ਮੌਕੇ ਮੱਕੀ ਦੀ ਰੋਟੀ ਤੇ ਮਾਰਕਫੈਡ ਦੇ ਸਰੋਂ ਦੇ ਸਾਗ ਲਈ ਸਟਾਲ ਤੇ ਪੰਜਾਬਣਾਂ ਦੀ ਵੱਡੀ ਭੀੜ ਨੇ ਸਾਬਤ ਕੀਤਾ ਕਿ ਮਾਰਕਫੈਡ ਵੱਲੋਂ ਤਿਆਰ ਕੀਤੇ ਸਾਗ, ਦਾਲ ਮੱਖਣੀ, ਚਟਪਟਾ ਚਨਾ, ਕੜੀ ਪਕੌੜਾ ਇਥੇ ਵਸਦੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ|

Leave a Reply

Your email address will not be published. Required fields are marked *