ਮਾਰਕੀਟਾਂ ਵਿਚਲੇ ਬੂਥਾਂ ਵਾਸਤੇ ਉੱਪਰਲੀ ਮੰਜਿਲ ਦੀ ਉਸਾਰੀ ਦੀ ਮੰਜੂਰੀ ਦੇਣ ਦੀ ਮੰਗ

ਐਸ ਏ ਐਸ ਨਗਰ, 6 ਸਤੰਬਰ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਅਤੇ ਵਪਾਰ ਮੰਡਲ ਦੀ ਸਾਂਝੀ ਮੀਟਿੰਗ ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਅਤੇ ਪ੍ਰਾਪਰਟੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਦੀ ਅਗਵਾਈ ਵਿੱਚ ਹੋਈ|
ਇਸ ਮੌਕੇ ਸੰਬੋਧਨ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਬਣੇ ਬੂਥਾਂ ਉਪਰ ਇਕ ਮੰਜਿਲ ਹੋਰ ਬਣਾਉਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਇਹਨਾਂ ਬੂਥਾਂ ਵਿੱਚ ਦੁਕਾਨਾਂ ਕਰ ਰਹੇ ਦੁਕਾਨਾਂਦਾਰਾਂ ਨੂੰ ਲਾਭ ਹੋ ਸਕੇ| ਉਹਨਾਂ ਕਿਹਾ ਕਿ ਬੂਥਾਂ ਉਪਰ ਇਕ ਹੋਰ ਮੰਜਿਲ ਨਾ ਪਾਉਣ ਦੇਣ ਕਾਰਨ ਇਹਨਾਂ ਬੂਥਾਂ ਵਿੱਚ ਦੁਕਾਨਾਂ ਕਰ ਰਹੇ ਦੁਕਾਨਦਾਰਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਹੀ ਇਹਨਾਂ ਬੂਥਾਂ ਉਪਰ ਇਕ ਹੋਰ ਮੰਜਿਲ ਬਣਾਉਣ ਦੀ ਆਗਿਆ ਦੇਵੇ|
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜੋ ਰੇਹੜੀ ਮਾਰਕੀਟਾਂ ਹਨ, ਉਹਨਾਂ ਮਾਰਕੀਟਾਂ ਵਿੱਚ ਸਥਿਤ ਦੁਕਾਨਾਂ ਉਪਰ ਵੀ ਲੈਂਟਰ ਪਾਉਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਇਹਨਾਂ ਦੁਕਾਨਾਂ ਉਪਰ ਸਿਰਫ ਟੀਨ ਦੀਆਂ ਛੱਤਾਂ ਹਨ, ਜਿਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਇਨ੍ਹਾਂ ਛੱਤਾਂ ਹੇਠ ਪਿਆ ਸਮਾਨ ਵੀ ਖਰਾਬ ਹੋ ਜਾਂਦਾ ਹੈ ਅਤੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਹੁੰਦੀ ਹੈ| ਟੀਨ ਦੀਆਂ ਛੱਤਾਂ ਹੋਣ ਕਾਰਨ ਇਹਨਾਂ ਦੁਕਾਨਦਾਰਾਂ ਨੂੰ ਹੋਰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ|
ਉਹਨਾਂ ਮੰਗ ਕੀਤੀ ਕਿ ਰੇਹੜੀ ਮਾਰਕੀਟਾਂ ਵਿੱਚ ਸਥਿਤ ਦੁਕਾਨਾਂ ਉਪਰ ਪੱਕੇ ਲਂੈਟਰ ਪਾਉਣ ਦੀ ਵੀ ਆਗਿਆ ਦਿੱਤੀ ਜਾਵੇ, ਉਹਨਾਂ ਕਿਹਾ ਕਿ ਉਹ ਇਹ ਮਾਮਲਾ ਕੈਬਿਨਟ ਮੰਤਰੀ ਸ੍ਰ. ਤ੍ਰਿਪਤ ਇੰਦਰ ਸਿੰਘ ਬਾਜਵਾ ਕੋਲ ਵੀ ਉਠਾਉਣਗੇ|

Leave a Reply

Your email address will not be published. Required fields are marked *